ਮਾਨਸਾ ਵਿਖੇ ਪੰਜਾਬ ਰਾਜ ਖੇਡਾਂ ਵੱਲੋਂ ਮਹਿਲਾ ਅੰਡਰ 25 ਦੀ ਹੋਇਆ ਆਗਾਜ਼ - ਮਾਨਸਾ ਵਿਖੇ ਪੰਜਾਬ ਰਾਜ ਖੇਡਾਂ ਵੱਲੋਂ ਮਹਿਲਾ ਅੰਡਰ 25 ਦੀ ਹੋਇਆ ਆਗਾਜ਼
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਪੰਜਾਬ ਰਾਜ ਖੇਡਾਂ ਵੱਲੋਂ ਮਹਿਲਾ ਅੰਡਰ 25 ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਇਨ੍ਹਾਂ ਖੇਡਾਂ ਦੀ ਸ਼ੁਰੂਆਤ 15 ਨਵੰਬਰ ਤੋਂ ਕੀਤੀ ਜਾ ਰਹੀ ਹੈ, ਜੋ 17 ਨਵੰਬਰ ਤੱਕ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਖੇਡ ਸਮਾਗਮ ਦੀ ਓਪਨਿੰਗ 14 ਨਵੰਬਰ ਸ਼ਾਮ ਪੰਜ ਵਜੇ ਕੀਤੀ ਜਾਵੇਗੀ। ਡੀਸੀ ਨੇ ਕਿਹਾ ਕਿ ਖਿਡਾਰੀਆਂ ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਮਾਰੋਹ ਵਿੱਚ ਪੰਜਾਬੀ ਲੋਕ ਗਾਇਕ ਰਣਜੀਤ ਬਾਵਾ ਆ ਰਹੇ ਹਨ। ਇਨ੍ਹਾਂ ਖੇਡਾਂ ਦਾ ਆਗਾਜ਼ ਕਰਨ ਦੇ ਲਈ ਪੰਜਾਬ ਦੇ ਖੇਡ ਸਕੱਤਰ ਆਈਏਐੱਸ ਸੰਜੇ ਕੁਮਾਰ ਤੇ ਹੋਰ ਸੀਨੀਅਰ ਅਧਿਕਾਰੀ ਪਹੁੰਚ ਰਹੇ ਹਨ।