ਪੰਜਾਬ ਪੁਲਿਸ ਦੇ ਕਾਰਨਾਮਿਆਂ ਦੀ ਵੀਡੀਓ ਹੋਈ ਵਾਇਰਲ, ਵੇਖੋ - ਸਰਚ ਵਾਰੰਟ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਪੁਲਿਸ ਕਿਸੇ ਨਾਂ ਕਿਸੇ ਕਾਰਨਾਂ ਨਾਲ ਚਰਚਾ ਵਿੱਚ ਰਹਿੰਦੀ ਹੈ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪੁਲਿਸ ਮੁਲਾਜ਼ਮ ਇੱਕ ਘਰ ਦਾ ਗੇਟ ਟੱਪ ਕੇ ਘਰ ਵਿੱਚ ਦਾਖਲ ਹੁੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਸਬੰਧੀ ਉਸ ਘਰ 'ਚ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪੁਲਿਸ ਮੁਲਾਜ਼ਮ ਬਿਨਾਂ ਕਿਸੇ ਸਰਚ ਵਾਰੰਟ ਤੇ ਬਿਨ੍ਹਾਂ ਉਨ੍ਹਾਂ ਦੀ ਇਜ਼ਾਜਤ ਦੇ ਦਾਖਲ ਹੋਏ ਸਨ। ਮਹਿਲਾ ਮੁਤਾਬਕ ਪੁਲਿਸ ਵੱਲੋਂ 8 ਮਹੀਨੇ ਪਹਿਲਾਂ ਉਸ ਦੇ ਕਿਸੇ ਰਿਸ਼ਤੇਦਾਰ 'ਤੇ ਨਸ਼ੇ ਸਬੰਧੀ ਕੇਸ ਦਰਜ ਕੀਤਾ ਸੀ, ਉਸ ਦੇ ਪਰਿਵਾਰ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਗੇਟ ਟੱਪ ਕੇ ਦਾਖਲ ਹੋਏ ਤੇ ਉਨ੍ਹਾਂ ਦੇ ਘਰ ਤੋਂ 2 ਵਾਹਨ ਚੁੱਕ ਕੇ ਲੈ ਗਏ। ਇਸ ਸਬੰਧੀ ਥਾਣਾ ਸਿੱਟੀ ਦੇ ਐਸਐਚਓ ਨੇ ਕਿਹਾ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।ਵੀਡੀਓ ਵਿਖਾਏ ਜਾਣ 'ਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ।