ਹੁਸ਼ਿਆਰਪੁਰ ਪੁਲਿਸ ਹੋਈ ਸ਼ਖ਼ਤ, ਡਰੋਨ ਰਾਹੀਂ ਲੋਕਾਂ 'ਤੇ ਰੱਖ ਰਹੀ ਨਜ਼ਰ - hoshiarpur police
ਜ਼ਿਲ੍ਹਾ ਹੁਸ਼ਿਾਰਪੁਰ 'ਚ ਕਰਫਿਓ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਪੁਲਿਸ ਨੇ ਸਖ਼ਤ ਰੂਪ ਇਖਤਿਆਰ ਕੀਤਾ ਹੈ। ਹੁਣ ਪੁਲਿਸ ਲੋਕਾਂ 'ਤੇ ਸਿਰਫ਼ ਨਾਕਿਆਂ 'ਤੇ ਖੜੇ ਹੋ ਕੇ ਹੀ ਨਹੀਂ ਸੱਗੋਂ ਡਰੋਨ ਰਾਹੀਂ ਵੀ ਲੋਕਾਂ 'ਤੇ ਨਜ਼ਰ ਰੱਖੇਗੀ। ਗੱਲਬਾਤ ਕਰਦਿਆਂ ਮਾਡਲ ਟਾਊਨ ਥਾਣੇ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਡਰੋਨ ਦਾ ਸਹਾਰਾ ਲੈ ਕੇ ਲੋਕਾਂ 'ਤੇ ਪਰਚੇ ਦਿੱਤੇ ਜਾ ਰਹੇ ਹਨ।