ਜਾਅਲੀ ਟ੍ਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਹੋਈ ਸਖ਼ਤ - fake travel agents
ਟਰੈਵਲ ਏਜੰਟਾਂ ਦੇ ਵਧਦੇ ਕਾਲੇ ਧੰਦੇ ਨੂੰ ਲੈ ਕੇ ਜਲੰਧਰ ਵਿੱਚ ਪੰਜਾਬ ਪੁਲਿਸ ਨੇ ਇਨ੍ਹਾਂ ਦੇ ਕਾਲੇ ਧੰਦੇ ਦੇ ਵਿਰੁੱਧ ਸ਼ਿਕੰਜਾ ਕੱਸ ਲਿਆ ਹੈ। ਜਲੰਧਰ ਦੀ ਪੁਲਿਸ ਵੱਲੋਂ ਅਲੱਗ-ਅਲੱਗ ਜਗ੍ਹਾ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਸਬੰਧ ਵਿੱਚ ਥਾਣਾ ਨੰਬਰ-4 ਦੇ ਐਸਐਚਓ ਅਤੇ ਏਸੀਪੀ ਨੌਰਥ ਦੇ ਨਿਰਮਲ ਸਿੰਘ ਨੇ ਸਪੈਸ਼ਲ ਟੀਮ ਨੂੰ ਮਖਦੂਮਪੁਰਾ ਵਿੱਚ ਟੀ.ਐੱਸ ਇੰਟਰਪ੍ਰਾਈਜਸ ਇੱਕ ਟਰੈਵਲ ਏਜੰਟ ਉੱਤੇ ਰੇਡ ਕਰ ਉਸ ਕੋਲੋਂ 162 ਪਾਸਪੋਰਟ ਬਰਾਮਦ ਕੀਤੇ ਹਨ। ਉੱਥੇ ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਤੇ 420 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਏਸੀਪੀ ਦਾ ਕਹਿਣਾ ਹੈ ਕਿ ਜੋ ਵੀ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।