ਚਲਾਨ ਦੌਰਾਨ ਮਾਸਟਰ ਸਲੀਮ ਤੇ ਪੁਲਿਸ ਵਿਚਾਲੇ ਹੋਈ ਬਹਿਸ, ਵੇਖੋ ਵੀਡੀਓ - ਪੰਜਾਬੀ ਗਾਇਕ ਮਾਸਟਰ ਸਲੀਮ
ਫਗਵਾੜਾ: ਪੰਜਾਬ ਦੇ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਵੀਰਵਾਰ ਨੂੰ ਫਗਵਾੜਾ ਵਿਖੇ ਪੁਲਿਸ ਨੇ ਚਲਾਨ ਕਰ ਦਿੱਤਾ। ਪੁਲਿਸ ਨੇ ਇਹ ਕਾਰਵਾਈ ਉਦੋਂ ਕੀਤੀ ਜਦੋਂ ਮਾਸਟਰ ਸਲੀਮ ਆਪਣੇ ਕੁਝ ਸਾਥੀਆਂ ਨਾਲ ਫਗਵਾੜਾ ਤੋਂ ਗੁਜ਼ਰ ਰਹੇ ਸੀ, ਪਰ ਉਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਾ ਚਲਾਨ ਕਰ ਦਿੱਤਾ। ਇਸ ਮੌਕੇ ਮਾਸਟਰ ਸਲੀਮ ਖੁਦ ਪੁਲਿਸ ਨੂੰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਤੁਸੀਂ ਕੱਟ ਦੋ ਚਲਾਨ। ਉਨ੍ਹਾਂ ਨੇ ਨਾਕਾ ਇੰਚਾਰਜ ਨੂੰ ਇਹ ਵੀ ਕਿਹਾ ਕਿ ਤੁਸੀਂ ਮੇਰਾ ਚਲਾਨ ਕੱਟ ਰਹੇ ਹੋ ਅਤੇ ਆਪ ਹੀ ਮੇਰੇ ਨਾਲ ਫੋਟੋ ਖਿੱਚਵਾਉਂਦੇ ਹੋ, ਸਾਰੇ ਮੇਰੀ ਇੱਜ਼ਤ ਕਰਦੇ ਨੇ।