ਪੰਜਾਬ ਪੁਲਿਸ ਦੇ 2 ਨੌਜਵਾਨਾਂ ਨੇ 3000 KM ਸਾਈਕਲ ਚਲਾ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਬਾਰੇ ਕੀਤਾ ਜਾਗਰੂਕ - ਸਮਾਜਿਕ ਕੁਰੀਤੀਆਂ
ਬਠਿੰਡਾ: ਪੰਜਾਬ ਪੁਲਿਸ ਦੇ 2 ਨੌਜਵਾਨਾਂ ਨੇ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਬਾਰੇ ਕੀਤਾ ਜਾਗਰੂਕ। ਨੌਜਵਾਨਾਂ ਨੇ 3000 ਕਿਲੋਮੀਟਰ ਸਾਇਕਲ ਚਲਾ ਪਿੰਡ-ਪਿੰਡ ਜਾ ਲੋਕਾਂ ਨੂੰ ਜਾਗਰੂਕ ਕੀਤਾ। ਪੰਜਾਬ ਪੁਲੀਸ ਦੇ ਦੋਹੇ ਜਵਾਨਾਂ ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਜਾ ਕੇ ਲੋਕਾਂ ਨੂੰ ਭਰੂਣ ਹੱਤਿਆ ਬਾਰੇ ਜਾਗਰੂਕ ਕੀਤਾ ਅਤੇ ਜ਼ਰੂਰਤਮੰਦ ਸਕੂਲੀ ਬੱਚਿਆਂ ਨੂੰ ਕਾਪੀ, ਕਿਤਾਬਾਂ ਤੇ ਹੋਰ ਜ਼ਰੂਰੀ ਸਮਾਨ ਵੰਡਿਆ ਗਿਆ। ਇਸ ਮੁਹਿੰਮ ਵਿੱਚ ਸ਼ਾਮਿਲ ਰਾਈਡਰ ਸਮਨਦੀਪ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁੱਦੇ 'ਤੇ ਇਸ ਵੇਲੇ ਸ੍ਰੀ ਮੁਕਤਸਰ ਸਾਹਿਬ ਵਿੱਚ ਤਾਇਨਾਤ ਹੈ। ਸਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 11 ਨਵੰਬਰ, 2020 ਨੂੰ ਗੁਜਰਾਤ ਤੋਂ ਸਾਈਕਲ ਰਾਈਡ ਸ਼ੁਰੂ ਕੀਤੀ ਸੀ ਅਤੇ 9 ਦਸੰਬਰ, 2020 ਨੂੰ ਅਰੂਣਾਚਲ ਪ੍ਰਦੇਸ਼ ਦੀ ਰਾਜਧਾਨੀ ਇੱਟਾਨਗਰ ਵਿਖੇ ਸਮਾਪਤ ਹੋਈ।