ਬਠਿੰਡਾ 'ਚ ਹਾਈ ਅਲਰਟ ਜਾਰੀ, ਅਗਲੇ 48 ਘੰਟਿਆਂ 'ਚ ਪੈ ਸਕਦੈ ਮੀਂਹ
ਬਠਿੰਡਾ ਪੰਜਾਬ ਵਿੱਚ ਆਗਾਮੀ 48 ਘੰਟੇ ਭਾਰੀ ਮੀਂਹ ਪੈਣ ਦੇ ਸੰਕੇਤ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਏ ਹਨ। ਅਲਰਟ ਮਿਲਣ ਤੋਂ ਬਾਅਦ ਹਰ ਜ਼ਿਲ੍ਹੇ 'ਚ ਜ਼ਰੂਰੀ ਪ੍ਰਬੰਧ ਕਰ ਦਿੱਤੇ ਗਏ ਹਨ ਉੱਥੇ ਹੀ ਬਠਿੰਡਾ ਸੈਵਨ ਇੰਡੀਆ ਨੂੰ ਵੀ ਸਰਕਾਰ ਨੇ ਹਾਈ ਅਲਰਟ ਤੇ ਰਹਿਣ ਲਈ ਕਿਹਾ ਹੈ। ਐੱਨਡੀਆਰਐੱਫ਼ ਦੇ ਕਮਾਂਡਟਰ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ 5 ਟੀਮਾਂ ਇਸ ਲਈ ਤਿਆਰ ਹਨ। ਉਨ੍ਹਾਂ ਦੀ ਪੰਜ ਟੀਮਾਂ ਜੋ ਕਿ ਮਹਾਰਾਸ਼ਟਰ ਗਈਆ ਹੋਇਆਂ ਸਨ, ਉਨ੍ਹਾਂ ਨੂੰ ਵਾਪਿਸ ਬੁਲਾ ਲਿਆ ਹੈ। ਨਾਲ ਹੀ ਰੈਸਕਿਊ ਦੇ ਹਰ ਸਮਾਨ ਦੀ ਵੀ ਤਿਆਰੀ ਕਰ ਲਈ ਗਈ ਹੈ।