ਪੰਜਾਬ ਨਰਸਿੰਗ ਐਸੋਸੀਏਸ਼ਨ ਵੱਲੋਂ ਜਲੰਧਰ ਦਾ Company bagh chowk ਜਾਮ - Punjab Nursing Association
ਜਲੰਧਰ:ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ ਸਿਵਲ ਹਸਪਤਾਲ (Jallandhar hospital news) ਦੀਆਂ ਨਰਸਾਂ ਵੱਲੋਂ ਹੜਤਾਲ (Nurses on strike) ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਜ ਇਨ੍ਹਾਂ ਵੱਲੋਂ ਚੌਥੇ ਦਿਨ ਲਗਾਤਾਰ ਹੜਤਾਲ (Strike continued fourth day) ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਕੱਲ੍ਹ ਵੀ ਇਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਦਾ ਰੋਸ ਮਾਰਚ ਕੱਢਦੇ ਹੋਏ ਸਰਕਾਰ ਖ਼ਿਲਾਫ਼ ਰੋਸ ਜਤਾਇਆ ਗਿਆ ਸੀ ਉਥੇ ਹੀ ਕੱਲ੍ਹ ਇਨ੍ਹਾਂ ਵੱਲੋਂ ਸਿਵਲ ਹਸਪਤਾਲ ਦੇ ਐੱਮ ਐੱਸ ਡਾ ਸੀਮਾ ਨੂੰ ਲੌਲੀਪੌਪ (Lollypop given to MS) ਦੇ ਕੇ ਸਰਕਾਰ ਦੇ ਝੂਠੇ ਲਾਰਿਆਂ ਬਾਰੇ ਰੋਸ ਜਤਾਇਆ ਗਿਆ। ਉੱਥੇ ਹੀ ਉਨ੍ਹਾਂ ਵੱਲੋਂ ਇਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ ਪਰ ਇਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ। ਜਿਸ ਦੇ ਚਲਦੇ ਅੱਜ ਇਨ੍ਹਾਂ ਵੱਲੋਂ ਜਲੰਧਰ ਦਾ ਕੰਪਨੀ ਬਾਗ ਚੌਕ ਜਾਮ (Company bagh chowk jammed) ਕਰ ਦਿੱਤਾ ਗਿਆ। ਇਨ੍ਹਾਂ ਦਾ ਕਹਿਣਾ ਹੈ ਜਦੋਂ ਤਕ ਕਿ ਸਰਕਾਰ ਇਨ੍ਹਾਂ ਦੀਆਂ ਤਿੰਨ ਮੁੱਖ ਮੰਗਾਂ ਨੂੰ ਪੂਰਾ ਨਹੀਂ ਕਰੇਗੀ ਉਦੋਂ ਤਕ ਇਹ ਆਪਣਾ ਪ੍ਰਦਰਸ਼ਨ ਇੱਦਾਂ ਹੀ ਅੱਗੇ ਵੀ ਜਾਰੀ ਰੱਖਣਗੇ (Protest to continue)।