ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਵੱਡਾ ਐਲਾਨ, ਮੰਗਾਂ ਮੰਨਣ ਵਾਲੀ ਪਾਰਟੀ ਨੂੰ ਦੇਵਾਗੇ ਵੋਟਾਂ - ਨੰਬਰਦਾਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਲਾਹਨਤਾਂ
ਜਲੰਧਰ: ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਦੱਸਦੇ ਹੋਏ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਈਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ 5 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਇਨ੍ਹਾਂ ਦੀਆਂ ਮੰਗਾਂ ਨੂੰ ਬਿਲਕੁਲ ਵੀ ਪੂਰਾ ਨਹੀਂ ਕੀਤਾ ਗਿਆ, ਹਾਲਾਂਕਿ ਗੁਆਂਢੀ ਸੂਬਿਆਂ ਦੇ ਵਿੱਚ ਨੰਬਰਦਾਰਾਂ ਨੂੰ ਉਧਰ ਦੀ ਸਰਕਾਰਾਂ ਕਈ ਤਮਾਮ ਸਹੂਲਤਾਂ ਦੇ ਰਹੀਆਂ ਹਨ। ਜਿਸ ਨੂੰ ਲੈ ਕੇ ਇਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਤਾਂ ਨਹੀਂ ਆ ਸਕਦੀ, ਪਰ ਜੋ ਬਾਕੀ ਸਿਆਸੀ ਪਾਰਟੀਆਂ ਹਨ, ਉਨ੍ਹਾਂ ਨੂੰ ਮੈਮੋਰੰਡਮ ਸੌਂਪਣਗੇ। ਜਿਸਦੇ ਵਿੱਚ ਇਹ ਆਪਣੀਆਂ ਮੰਗਾਂ ਰੱਖਣੇ ਭਾਰਤ ਅਤੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਨ੍ਹਾਂ ਦੇ ਪਰਿਵਾਰ ਸਣੇ ਪੰਜਾਬ ਦੇ ਸਭ ਨੰਬਰਦਾਰ ਮੈਂਬਰ ਉਸੀ ਪਾਰਟੀ ਨੂੰ ਵੋਟ ਦੇਣਗੇ, ਜਿਹੜੀਆਂ ਇਨ੍ਹਾਂ ਦੀਆਂ ਮੰਗਾਂ ਨੂੰ ਮੰਨੇਗੀ।