'ਮੰਗਾਂ ਮੰਨੋ, ਨਹੀਂ ਤਾਂ ਪੰਜਾਬ 'ਚ ਦੁਹਰਾ ਦਿਆਂਗੇ ਦਿੱਲੀ ਦਾ ਇਤਿਹਾਸ' - ਸੁਖਚੈਨ ਸਿੰਘ ਖਹਿਰਾ
ਚੰਡੀਗੜ੍ਹ ਦੇ ਸੈਕਟਰ 17 ਸਥਿਤ ਪੰਜਾਬ ਮਸਟੀਰੀਅਸ ਸਰਵਿਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਵਿੱਚ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਸਾਂਝਾ ਮੰਚ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਪੁਰਾਣੀ ਪੈਨਸ਼ਨ ਸਕੀਮ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ ਡੀਏ ਦੇ ਏਰੀਅਰ ਦੀਆਂ ਮੰਗਾਂ ਪੈਂਡਿੰਗ ਪਈਆਂ ਹਨ ਜਿਸ ਨੂੰ ਲੈ ਕੇ 18 ਫ਼ਰਵਰੀ ਨੂੰ ਚੰਡੀਗੜ੍ਹ ਸਣੇ ਸੂਬੇ ਭਰ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ। 18 ਫ਼ਰਵਰੀ ਨੂੰ ਸੂਬੇ ਭਰ ਤੋਂ ਲੈ ਕੇ ਚੰਡੀਗੜ੍ਹ ਦੇ ਵਿੱਚ ਵਿਸ਼ਾਲ ਰੈਲੀ ਕੀਤੀ ਜਾਵੇਗੀ। ਸਾਂਝਾ ਮੰਚ ਮੁਲਾਜ਼ਮ ਯੂਨੀਅਨ ਦੇ ਕਨਵੀਨਰ ਜਗਦੇਵ ਕੌਲ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਦਿੱਲੀ ਵਿੱਚ ਹੋਈਆਂ ਚੋਣਾਂ ਵਾਲਾ ਇਤਿਹਾਸ ਪੰਜਾਬ ਦੇ ਵਿੱਚ ਵੀ ਮੁਲਾਜ਼ਮ ਦੁਹਰਾ ਦਿੱਤਾ ਜਾਵੇਗਾ ਕਿਉਂਕਿ ਹੁਣ ਮੁਲਾਜ਼ਮ ਜੱਥੇਬੰਦੀਆਂ ਇੱਕ ਹੋ ਚੁੱਕੀਆਂ ਹਨ।