ਬਜਟ ਤੋਂ ਪਹਿਲਾਂ ਬੋਲੇ ਮਨਪ੍ਰੀਤ ਬਾਦਲ, 'ਪੰਜਾਬ ਅੱਜ ਆਰਥਿਕ ਸਥਿਤੀ 'ਚ ਮਜ਼ਬੂਤ' - ਮਨਪ੍ਰੀਤ ਸਿੰਘ ਬਾਦਲ
ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦਾ ਸਾਲ 2021-22 ਦਾ ਬਜਟ ਪੇਸ਼ ਕਰਨਗੇ। ਬਜਟ ਕਰਨ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਹਾਲਾਤਾਂ ਵਿੱਚ ਪੰਜਾਬ ਦੀ ਜਿੰਮੇਵਾਰੀ ਸਾਂਭੀ ਉਸ ਵੇਲੇ ਆਰਬੀਆਈ ਨੇ ਸਾਰੇ ਬੈਂਕ ਨੂੰ ਆਖ ਦਿੱਤਾ ਸੀ ਕਿ ਪੰਜਾਬ ਦੇ ਬਿੱਲ ਕਲਿਅਰ ਨਹੀਂ ਕਰਨੇ ਹਨ ਤੇ ਪਿਛਲੇ ਸਰਕਾਰ ਦੀਆਂ ਜਿਹੜੀਆਂ ਦੇਣਦਾਰੀ ਭਾਰ ਸੀ ਉਸ ਨੂੰ ਝੱਲਦੇ ਹੋਏ ਉਨ੍ਹਾਂ ਨੇ ਪੰਜਾਬ ਨੂੰ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਕੋਵਿਡ ਦੇ ਦੌਰ ਵਿੱਚ ਵੱਡੇ-ਵੱਡੇ ਮੁਲਕ ਲੜਕੜਾ ਜਾਂਦੇ ਹਨ ਪਰ ਪੰਜਾਬ ਡੱਟੀਆ ਰਿਹਾ।