ਪੰਜਾਬ

punjab

ETV Bharat / videos

ਦੋਸ਼ੀ ਹੋਣ ਦੇ ਬਾਵਜੂਦ 103 ਪੁਲਿਸ ਮੁਲਾਜ਼ਮ ਸੇਵਾਵਾਂ 'ਚ, ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਿੱਤਾ ਹਲਫ਼ਨਾਮਾ - ਬਰਖਾਸਤਗੀ ਆਦੇਸ਼ਾਂ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ

By

Published : Dec 21, 2020, 10:05 PM IST

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਨੇ ਇੱਕ ਹਲਫ਼ਨਾਮਾ ਦਾਇਰ ਕਰਕੇ 925 ਮੁਲਾਜ਼ਮਾਂ ਤੇ ਅਫ਼ਸਰਾਂ ਦੇ ਦਾਗ਼ੀ ਹੋਣ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਵੱਚ 103 ਪੁਲਿਸ ਅਧਿਕਾਰੀ ਦੋਸ਼ੀ ਐਲਾਨੇ ਜਾਣ ਦੇ ਬਾਵਜੂਦ ਸੇਵਾਵਾਂ ਦੇ ਰਹੇ ਹਨ। ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਪੁਲਿਸ ਮੁਲਾਜ਼ਮ ਸੁਰਜੀਤ ਸਿੰਘ ਵੱਲੋਂ ਬਰਖਾਸਤਗੀ ਆਦੇਸ਼ਾਂ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਨੂੰ ਐਸਐਸਪੀ ਮੋਗਾ ਨੇ ਉਸ ਵਿਰੁੱਧ ਐਫ਼ਆਈਆਰ ਦਰਜ ਹੋਣ ਕਾਰਨ ਬਰਖਾਸਤ ਕਰ ਦਿੱਤਾ ਸੀ, ਜਿਸ 'ਤੇ ਪਟੀਸ਼ਨਕਰਤਾ ਨੇ ਵਕੀਲ ਬਲਬੀਰ ਕੁਮਾਰ ਸੈਣੀ ਰਾਹੀਂ ਆਪਣੀ ਬਰਖਾਸਤਗੀ ਨੂੰ ਗ਼ਲਤ ਦੱਸਿਆ ਸੀ। ਉਪਰੰਤ ਹਾਈਕੋਰਟ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਸੀ।

ABOUT THE AUTHOR

...view details