ਸਿਹਤ ਸਹੂਲਤਾਂ ਦੇਣ 'ਚ ਪੰਜਾਬ ਸਰਕਾਰ ਅਸਮਰੱਥ:ਸੀਪੀਆਈਐਮ - ਕੋਰੋਨਾ ਵਾਇਰਸ
ਹੁਸ਼ਿਆਰਪੁਰ:ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸਟੇਟ ਸਕੱਤਰ ਸੀ ਪੀ ਆਈ ਐਮ ਪੰਜਾਬ ਦੀ ਅਗਵਾਈ ਵਿਚ ਪ੍ਰੈੱਸ ਵਾਰਤਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਵੱਖ ਵੱਖ ਮੁੱਦਿਆਂ ਤੇ ਘੇਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਸੈਂਟਰ ਦੀ ਬੀਜੇਪੀ ਸਰਕਾਰ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਅਸਮਰੱਥ ਸਾਬਿਤ ਹੋਈ ਹੈ।ਕੋਰੋਨਾ ਵੈਕਸੀਨ ਲੋਕਾਂ ਨੂੰ ਲਗਾਈ ਜਾ ਰਹੀ ਉਹ ਮੁਕੰਮਲ ਤੌਰ ਤੇ ਉਪਲੱਬਧ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਦਾ ਤੀਜਾ ਪ੍ਰੈਕਟੀਕਲ ਹੋਣ ਤੋਂ ਬਿਨਾਂ ਲਗਾਈ ਜਾ ਰਹੀ ਹੈ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਹਸਪਤਾਲਾਂ ਵਿੱਚ ਸੁਵਿਧਾਵਾਂ ਦੀ ਘਾਟ ਪਾਈ ਜਾ ਰਹੀ ਹੈ।ਇਸ ਮੌਕੇ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਬੀਜੇਪੀ ਸਰਕਾਰ ਵੱਲੋਂ ਪੀ ਐਮ ਕੇਅਰ ਫੰਡ ਵਿੱਚ ਕਰੋੜਾਂ ਰੁਪਿਆ ਇਕੱਤਰ ਕੀਤਾ ਗਿਆ ਹੈ ਜਿਸ ਦਾ ਹਿਸਾਬ ਸੈਂਟਰ ਦੀ ਬੀਜੇਪੀ ਸਰਕਾਰ ਨੂੰ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਸੈਂਟਰ ਦੀ ਬੀਜੇਪੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਖੇਤੀ ਕਾਨੂੰਨਾ ਦੇ ਕਰਕੇ ਹਰ ਇਕ ਵਰਗ ਪ੍ਰਭਾਵਿਤ ਹੋ ਰਿਹਾ ਹੈ।