ਪਿੰਡਾਂ 'ਚ ਆਈਸੋਲੇਸ਼ਨ ਵਾਰਡ ਤਿਆਰ ਕਰੇ ਪੰਜਾਬ ਸਰਕਾਰ-ਸਪੀਕਰ ਰਾਣਾ ਕੇਪੀ ਸਿੰਘ - ਕੋਰੋਨਾ ਵਾਇਰਸ
ਰੂਪਨਗਰ:ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਚਿੰਤਾ ਪ੍ਰਗਟਾਈ। ਦੱਸਣਯੋਗ ਹੈ ਕਿ ਰਾਣਾ ਕੇਪੀ ਸਿੰਘ ਸਿਵਲ ਹਸਪਤਾਲ ਨੰਗਲ ਦਾ ਦੌਰਾ ਕਰਨ ਪੁੱਜੇ ਸਨ। ਇਥੇ ਉਨ੍ਹਾਂ ਨੇ ਕੋਰੋਨਾ ਪੀੜਤਾਂ ਦੇ ਇਲਾਜ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮਗਰੋਂ ਮੀਡੀਆ ਦੇ ਰੁਬਰੂ ਹੁੰਦੇ ਹੋਏ ਕੇਪੀ ਸਿੰਘ ਰਾਣਾ ਨੇ ਦੱਸਿਆ ਪੰਜਾਬ 'ਚ ਕੋਰੋਨਾ ਦੇ ਵੱਧ ਰਹੇ ਅੰਕੜੇ ਬੇਹਦ ਚਿੰਤਾਜਨਕ ਹਨ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਜਲਦ ਤੋਂ ਜਲਦ ਪਿੰਡਾਂ ਵਿੱਚ ਵੀ ਆਈਸੋਲੇਸ਼ਨ ਵਾਰਡ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਹੁਣ ਪਿੰਡਾਂ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਪਿੰਡਾਂ ਦੇ ਵਿੱਚ ਕੋਰੋਨਾ ਦੇ 40% ਕੇਸ ਹੋ ਚੁੱਕੇ ਹਨ, ਇਨ੍ਹਾਂ ਚੋਂ 27% ਨੰਗਲ ਤੇ ਰੋਪੜ 'ਚ ਇਹ ਅੰਕੜਾ 26 % ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਨਾਲੋਂ ਨੰਗਲ ਵਿੱਚ ਸਭ ਤੋਂ ਵੱਧ ਕੇੋਰੋਨਾ ਕੇਸ ਹਨ।