8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਮੰਨਜ਼ੂਰੀ - punjab govt ready to fill up pre-primary teacher posts
ਮਾਨਸਾ: ਪੰਜਾਬ ਸਰਕਾਰ ਨੇ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਮੰਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਨਾਲ ਸਾਲ 2003 ਤੋਂ ਪੱਕੇ ਰੁਜ਼ਗਾਰ ਦੀ ਆਸ ਲਾਏ ਬੈਠੇ ਮਾਨਸਾ ਦੇ ਈਜੀਐਸ ਵਾਲੰਟੀਅਰਾਂ ਅਤੇ ਸਿੱਖਿਆ ਪ੍ਰੋਵਾਈਡਰਾਂ ਦੇ ਸੁਪਨਿਆਂ ਨੂੰ ਕਾਫ਼ੀ ਸਾਲਾਂ ਬਾਅਦ ਹੁਣ ਬੂਰ ਪਵੇਗਾ। ਉੱਥੇ ਹੀ ਪ੍ਰੀ-ਪ੍ਰਾਇਮਰੀ ਸਕੂਲਾਂ ਲਈ ਪੱਕੇ ਅਧਿਆਪਕ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ।