ਕਾਂਗਰਸ ਭਵਨ ਬਾਹਰ ਕੱਚੇ ਮੁਲਾਜ਼ਮਾਂ ਦੀ ਭੁੱਖ ਹੜਤਾਲ - ਕਾਂਗਰਸ ਭਵਨ ਦੇ ਬਾਹਰ ਭੁੱਖ ਹੜਤਾਲ
ਜਲੰਧਰ: ਵਿਧਾਨ ਸਭਾ ਚੋਣਾ (Assembly elections) 2022 ਦਾ ਬਿਗੁਲ ਵੱਜ ਗਿਆ ਹੈ ਅਤੇ ਰਾਜਨੀਤੀਕ ਪਾਰਟੀਆਂ ਵੱਲੋਂ ਸੱਤਾ ਹਥਿਆਉਣ ਲਈ ਜ਼ੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਕਾਂਗਰਸ ਦੇ ਐੱਮ. ਐੱਲ.ਏ. ਅਤੇ ਮੰਤਰੀਆ ਵੱਲੋਂ ਰੈਲੀਆਂ ਅਤੇ ਘਰ-ਘਰ ਪਹੁੰਚੇ ਕੇ ਚੋਣਾ ਪ੍ਰਚਾਰ ਸ਼ੁਰੂ ਕੀਤਾ ਹੈ। ਉੱਥੇ ਹੀ ਪੰਜਾਬ ਦੇ ਕੱਚੇ ਮੁਲਾਜ਼ਮਾਂ (employees) ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਪ੍ਰਦਰਸ਼ਨ (Protests against the Punjab Government) ਕੀਤੇ ਜਾ ਰਹੇ ਹਨ। ਜਲੰਧਰ ਵਿੱਚ ਕੱਚੇ ਮੁਲਾਜ਼ਮਾਂ ਵੱਲੋਂ ਕਾਂਗਰਸ ਭਵਨ ਦੇ ਬਾਹਰ ਭੁੱਖ ਹੜਤਾਲ (Hunger strike outside Congress building) ਕੀਤੀ ਗਈ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਚੰਨੀ ਸਰਕਾਰ (Channi government) ਹੁਣ ਤੱਕ ਦੀ ਪੰਜਾਬ ਦਾ ਸਭ ਤੋਂ ਫੇਲ੍ਹ ਸਰਕਾਰ ਹੈ।