ਕੋਰੋਨਾ ਨੂੰ ਲੈ ਕੇ ਸਕੂਲਾਂ ਬਾਰੇ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ! - Corona
ਮਾਨਸਾ: ਜਿੱਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਘਟਣ ਤੋਂ ਬਾਅਦ ਸਕੂਲਾਂ ਨੂੰ ਖੋਲਣ ਦੀ ਇਜਾਜਤ ਦਿੱਤੀ ਗਈ ਹੈ, ਉੱਥੇ ਹੀ ਸਰਕਾਰ ਵੱਲੋਂ ਸਕੂਲਾਂ 'ਚ ਬੱਚਿਆਂ ਤੇ ਆਧਿਆਪਕਾਂ ਦੇ ਕੋਰੋਨਾ ਸੈਂਪਲ ਲਈ ਹਦਾਇਤ ਜਾਰੀ ਕੀਤੀ ਗਈ ਹੈ। ਉਸੇ ਦੇ ਤਹਿਤ ਮਾਨਸਾ ਦੇ ਸਰਕਾਰੀ ਸਕੂਲ 'ਚ ਬੱਚਿਆਂ ਅਤੇ ਅਧਿਆਪਕਾਂ ਦੇ ਕੋਰੋਨਾ ਸੈਂਪਲ ਲਏ ਗਏ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆਂ ਕਿ ਸਰਕਾਰ ਦੀ ਹਦਾਇਤਾਂ ਅਨੁਸਾਰ ਸਕੂਲ 'ਚ ਸੈਪਲਿੰਗ ਕੀਤੀ ਜਾਂ ਰਹੀ ਹੈ, ਜਿਸ ਵਿੱਚ ਬੱਚੇ ਅਤੇ ਅਧਿਆਪਕ ਸੈਪਲਿੰਗ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਕੋਰੋਨਾ ਦੇ ਚੱਲਦਿਆ ਸਕੂਲ 'ਚ ਬੱਚਿਆਂ ਨੂੰ ਮਾਸਕ ਪਹਿਨ ਕੇ ਤੇ ਸੈਨੀਟਾਈਜਰ ਕਰਕੇ ਹੀ 'ਚ ਐਂਟਰੀ ਕਰਵਾਈ ਜਾਂ ਰਹੀ।