ਪੰਜਾਬ ਸਰਕਾਰ ਨੇ ਰਿਲਾਇੰਸ ਜਿਓ ਟਾਵਰਾਂ ਨੂੰ ਪਹਿਲਾਂ ਹੀ ਦੇ ਰੱਖੀ ਹੈ ਸੁਰੱਖਿਆ: ਅਤੁਲ ਨੰਦਾ - ਲਾਅ ਐਂਡ ਆਰਡਰ
ਚੰਡੀਗੜ੍ਹ: ਰਿਲਾਇੰਸ ਜੀਓ ਇਨਫੋਕੌਮ ਲਿਮਟਿਡ ਨੇ ਇੱਕ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਹੈ ਕਿ ਪੰਜਾਬ ਸਰਕਾਰ ਜਿਓ ਦੇ ਟਾਵਰਾਂ ਨੂੰ ਬਚਾਉਣ ਵਿੱਚ ਮਦਦ ਕਰੇ। ਇਸ ਉੱਤੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ 1000 ਤੋਂ ਜ਼ਿਆਦਾ ਪੈਟਰੋਲਿੰਗ ਪਾਰਟੀਆਂ ਬਣਾਈਆਂ ਗਈਆਂ ਨੇ ਇਸ ਤੋਂ ਇਲਾਵਾ 22 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਤੇ 5 ਐੱਫਆਈਆਰ ਦਰਜ ਕੀਤੀ ਗਈਆਂ ਨੇ ਅਤੇ 44 ਡੀਡੀਆਰ ਦਰਜ ਕੀਤੀ ਗਈ ਹੈ ਤਾਂ ਫਿਰ ਹੁਣ ਰਿਲਾਇੰਸ ਜੀਓ ਪੰਜਾਬ ਸਰਕਾਰ ਤੋਂ ਕਿਹੜੀ ਮਦਦ ਚਾਹੁੰਦਾ ਹੈ।
Last Updated : Jan 6, 2021, 8:55 PM IST