CM. ਚੰਨੀ ਕਰ ਰਹੇ ਨੇ ਝੂਠੇ ਵਾਅਦੇ: ਗੜ੍ਹੀ - CM. ਚੰਨੀ
ਹੁਸ਼ਿਆਰਪੁਰ: ਬੀ.ਐੱਸ.ਪੀ. (BSP) ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ (Punjab President Jasbir Singh Garhi) ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਾਂਗਰਸ ਵੱਲੋਂ ਥਾਪੇ ਗਏ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਇੱਕ ਡਰਾਮੇ ਬਾਜ਼ ਵਿਅਕਤੀ ਹਨ, ਉਨ੍ਹਾਂ ਨੇ ਮੁੱਖ ਮੰਤਰੀ (Chief Minister) ਚੰਨੀ ‘ਤੇ ਡਰਾਮੇ ਵਜੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਝੂਠੇ ਇਲਜ਼ਾਮ ਲਗਾਏ ਹਨ। 2022 ਦੀਆਂ ਚੋਣਾਂ ‘ਤੇ ਬੋਲਦਿਆ ਗੜ੍ਹੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੇ ਬਸਪਾ (BSP) ਦੀ ਸਰਕਾਰ ਪੰਜਾਬ ਵਿੱਚ ਬਣਨੀ ਤੈਅ ਹੋ ਚੁੱਕੀ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਲੈਕੇ ਗੜ੍ਹੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਆਉਣ ਸਾਰ ਹੀ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਉਨ੍ਹਾਂ ਦਾ ਪਹਿਲਾਂ ਕੰਮ ਹੋਵੇਗਾ।