'ਜੇ ਸਰਕਾਰ ਸੱਚੀ ਤੇ ਹਾਈ ਕੋਰਟ ਦੇ ਆਦੇਸ਼ਾਂ ਵਿੱਚ ਕਿਉਂ ਦੇ ਰਹੀ ਦਖ਼ਲ': ਵਿਰੋਧੀ ਪੱਖ ਵਕੀਲ - ਵਕੀਲ ਮਨਸੂਰ ਅਲੀ
ਰੋਪੜ: ਸ਼ਹਿਰ ਵਿੱਚ ਰੇਤ ਤੇ ਬਜਰੀ ਦੀ ਖ਼ਾਨਾਂ ਦੇ ਕੋਲ ਗੈਰ ਕਾਨੂੰਨੀ ਨਾਕਿਆਂ ਦੇ ਜ਼ਰੀਏ ਕੀਤੀ ਜਾ ਰਹੀ ਅਵੈਧ-ਵਸੂਲੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕੀਤੀ ਹੈ। ਸਰਕਾਰ ਨੇ ਹਾਈ ਕੋਰਟ ਦੇ ਆਦੇਸ਼ਾਂ ਨੂੰ ਮੁੜ ਤੋਂ ਜਾਂਚਣ ਦੀ ਮੰਗ ਕੀਤੀ ਹੈ। ਪਿਛਲੀ ਸੁਣਵਾਈ ਵਿੱਚ ਹਾਈ ਕੋਰਟ ਨੇ ਸੀਬੀਆਈ ਨੂੰ ਇਸ ਮਾਮਲੇ ਵਿੱਚ ਜਾਂਚ ਕਰਨ ਦੇ ਆਦੇਸ਼ ਦਿੱਤੇ ਸੀ। ਪਟੀਸ਼ਨਕਰਤਾ ਬਚਿੱਤਰ ਸਿੰਘ ਦੇ ਵਕੀਲ ਮਨਸੂਰ ਅਲੀ ਨੇ ਦੱਸਿਆ ਕਿ ਸੀਬੀਆਈ ਨੇ 3 ਸਤੰਬਰ ਨੂੰ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਰੋਪੜ ਦੇ ਸੀਜੀਐਮ ਨੇ ਜੋ ਰਿਪੋਰਟ ਭੇਜੀ ਸੀ, ਉਸ ਵਿੱਚ ਕਈ ਖੁਲਾਸੇ ਹੋਏ ਸਨ। ਇਹੀ ਕਾਰਨ ਹੈ ਕਿ ਹਾਈਕੋਰਟ ਨੇ ਇਸ ਰਿਪੋਰਟ ਦੇ ਅਧਾਰ ਤੇ ਸੀਬੀਆਈ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਪਰ ਹੁਣ ਪੰਜਾਬ ਸਰਕਾਰ ਅਪੀਲ ਦਾਖਿਲ ਕਰਕੇ ਮਾਮਲੇ ਵਿੱਚ ਦਖਲ ਦੇ ਰਹੀ ਹੈ।