ਪੰਜਾਬ ਕਰਫਿਊ: ਟਮਾਟਰਾਂ ਦੇ ਟਰੱਕ 'ਚ ਪੁਲਿਸ ਨੇ 14 ਕਿਲੋਂ ਚੂਰਾ ਪੋਸਤ ਸਮੇਤ ਦੋ ਨੂੰ ਕੀਤਾ ਕਾਬੂ - ਡੀਐੱਸਪੀ ਖਮਾਣੋ ਧਰਮਪਾਲ ਸਿੰਘ
ਫ਼ਤਿਹਗੜ੍ਹ ਸਾਹਿਬ: ਪੁਲਿਸ ਨੇ ਕਰਫਿਊ ਦੌਰਾਨ ਟਮਾਟਰਾਂ ਨਾਲ ਭਰੇ ਟੱਰਕ 'ਚ ਚੂਰਾਂ ਪੋਸਤ ਲਿਜਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਆਪਣੇ ਟਰੱਕ 'ਤੇ ਕਰਫਿਊ ਦੌਰਾਨ "ਜ਼ਰੂਰੀ ਸੇਵਾਵਾਂ" ਦਾ ਪਾਸ ਲਗਾ ਕੇ ਜਾ ਰਹੇ ਸਨ, ਜੋ ਕਿ ਬਾਅਦ ਵਿੱਚ ਤਫਤੀਸ਼ ਕੀਤੀ ਗਈ ਤਾਂ ਇਹ ਜਾਅਲੀ ਪਾਏ ਗਏ। ਇਸ ਦੀ ਜਾਣਕਾਰੀ ਡੀਐੱਸਪੀ ਖਮਾਣੋ ਧਰਮਪਾਲ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਇਨ੍ਹਾਂ ਵੱਲੋਂ ਵਰਤੇ ਜਾ ਰਹੇ ਜ਼ਰੂਰੀ ਸੇਵਾਵਾਂ" ਪਾਸ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ। ਡੀਐੱਸਪੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ।