ਪੰਜਾਬ ਕਰਫਿਊ: ਪੁਲਿਸ ਨੇ ਨਵ-ਵਿਆਹੇ ਜੋੜੇ ਦਾ ਕੱਟਿਆ ਚਾਲਾਨ - ਟਾਂਡਾ ਉੜਮੁੜ ਪੁਲਿਸ
ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਲੱਗੇ ਕਰਫਿਊ ਵਿੱਚ ਪੁਲਿਸ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤੀ ਵਰਤ ਰਹੀ ਹੈ। ਟਾਂਡਾ ਉੜਮੁੜ ਦੀ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ 20 ਮਾਮਲੇ ਦਰਜ ਕੀਤੇ ਹਨ। ਇਸ ਦੌਰਾਨ ਪੁਲਿਸ ਨੇ ਇੱਕ ਵਿਆਹ ਵਾਲੇ ਜੋੜੇ ਦਾ ਵੀ ਕਰਫਿਊ ਦੀ ਉਲੰਘਣਾ ਕਰਨ 'ਤੇ ਚਾਲਾਨ ਕੱਟਿਆ ਹੈ, ਜੋ ਕਿ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ। ਪੁਲਿਸ ਨੇ ਲੋਕਾਂ ਤੋਂ ਇਸ ਮੌਕੇ ਸਹਿਯੋਗ ਦੀ ਵੀ ਅਪੀਲ ਕੀਤੀ ਹੈ।