ਪੰਜਾਬ ਕਰਫਿਊ: ਜਲੰਧਰ ਪੁਲਿਸ ਕਰ ਹਰੀ ਹੈ ਡਰੋਨ ਨਾਲ ਨਿਗਰਾਨੀ - ਡਰੋਨ
ਜਲੰਧਰ : ਕੋਰੋਨਾ ਵਾਇਰਸ ਤੋਂ ਬਚਾਅ ਲਈ ਸੂਬੇ ਵਿੱਚ ਲੱਗੇ ਕਰਫਿਊ ਦੌਰਾਨ ਜਲੰਧਰ ਪੁਲਿਸ ਡਰੋਨ ਕੈਮਰੇ ਰਾਹੀਂ ਸ਼ਹਿਰ ਵਿੱਚ ਨਿਗਰਾਨੀ ਕਰ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਡਰੋਨ ਰਾਹੀਂ ਨਿਗਰਾਨੀ ਨਾਲ ਪੁਲਿਸ ਨੂੰ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਆਏ ਕੋਰੋਨਾ ਪੀੜਤਾਂ ਅਤੇ ਕੋਰੋਨਾ ਨਾਲ ਹੋਈ ਮੌਤ ਤੋਂ ਬਾਅਦ ਸ਼ਹਿਰ ਵਿੱਚ ਆਮ ਲੋਕ ਹੁਣ ਬਹੁਤ ਘੱਟ ਹੀ ਬਾਹਰ ਨਿਕਲ ਰਹੇ ਹਨ।