ਪੰਜਾਬ ਕਰਫਿਊ: ਖ਼ਰਾਕ ਪੂਰਤੀ ਵਿਭਾਗ ਨੇ ਖੇਮਕਰਨ 'ਚ ਗੋਦਾਮ ਕੀਤਾ ਸੀਲ - ਗੋਦਾਮ ਕੀਤਾ ਸੀਲ
ਤਰਨ ਤਾਰਨ: ਕਸਬਾ ਖੇਮਕਰਨ 'ਚ ਕੋਰੋਨਾ ਵਾਇਰਸ ਤੋਂ ਪੈਦਾ ਹੋਈ ਸਥਿਤੀ 'ਚ ਹੋ ਰਹੀ ਕਾਲਾਬਾਜ਼ੀ ਵਿਰੁੱਧ ਕਾਂਗਰਸੀ ਆਗੂ ਪਵਨ ਕੁਮਾਰ ਬੇਦੀ ਦੀ ਸ਼ਿਕਾਇਤ 'ਤੇ ਕਾਰਵਾਈ ਹੋਈ ਹੈ। ਖ਼ਰਾਕ ਪੂਰਤੀ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਗੁਦਾਮ ਨੂੰ ਸੀਲ ਕੀਤਾ ਹੈ। ਇਸ ਦੀ ਜਾਣਕਾਰੀ ਏਐੱਸਐੱਫਓ ਵਿਪਿਨ ਸ਼ਰਮਾ ਨੇ ਦਿੱਤੀ ਹੈ।