ਪੰਜਾਬ ਕਰਫਿਊ: ਸੋਸ਼ਲ ਮੀਡੀਆ 'ਤੇ ਅਪੀਲ ਸੁਣ ਅੱਗੇ ਆਏ ਦਾਨੀ ਸੱਜਣ, ਭੁੱਖੇ ਵਿਅਕਤੀ ਤੱਕ ਪਹੁੰਚਾਇਆ ਰਾਸ਼ਨ - ਦੀਨਾਨਗਰ
ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਮਜ਼ਦੂਰ ਅਤੇ ਗਰੀਬ ਪਰਿਵਾਰਾਂ ਨੂੰ ਖਾਣੇ ਦੀਆਂ ਭਾਰੀ ਦਿੱਕਤਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦਾ ਹੀ ਇੱਕ ਪਰਿਵਾਰ ਪਿੰਡ ਭਰਥ ਤੋਂ ਸੀ , ਜਿਸ ਨੇ ਆਪਣੀ ਦਰਦ ਕਹਾਣੀ ਸੋਸ਼ਲ ਮੀਡੀਏ ਰਾਹੀ ਲੋਕਾਂ ਅੱਗੇ ਰੱਖੀ। ਇਸ ਅਪੀਲ ਨੂੰ ਸੁਣਨ ਕੇ ਇਨ੍ਹਾਂ ਲੋਕਾਂ ਦੀ ਮਦਦ ਲਈ ਛੋਟੀਆਂ ਬੱਚਤਾਂ ਵਿਭਾਗ ਦੇ ਡਿਪਟੀ ਡਰਾਇਕਰਟ ਸ਼ਮਸ਼ੇਰ ਸਿੰਘ ਇਸ ਪਰਿਵਾਰ ਸਮੇਤ ਬਾਕੀ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਇਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਆਪਣੀ ਜੇਬ ਵਿੱਚੋਂ ਪੈਸ ਖਰਚ ਕੇ ਮੁਹੱਈਆਂ ਕਰਵਾਇਆ ਹੈ।