ਪੰਜਾਬ ਕਰਫਿਊ : ਵਿਆਹ ਲਈ ਜਾ ਰਿਹਾ ਲਾੜਾ ਪੁਲਿਸ ਨੇ ਰੋਕਿਆ - covid-19
ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਲੱਗੇ ਕਰਫਿਊ ਕਾਰਨ ਅੰਮ੍ਰਿਤਸਰ ਵਿੱਚ ਪੁਲਿਸ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸੇ ਦੌਰਾਨ ਕਰਫਿਊ ਵਿੱਚ ਸਰਬਜੀਤ ਨਾਮ ਦਾ ਲਾੜਾ ਆਪਣੇ ਵਿਆਹ ਲਈ ਬਾਬਾ ਬਕਾਲਾ ਜਾ ਰਿਹਾ ਸੀ ਕਿ ਪੁਲਿਸ ਨੇ ਉਸ ਨੂੰ ਰੋਕ ਲਿਆ। ਜਿਸ ਮਗਰੋਂ ਪਰਿਵਾਰ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਉਹ ਸਿਰਫ਼ 10 ਲੋਕ ਹੀ ਵਿਆਹ ਦੀਆਂ ਰਸਮਾਂ ਨੂੰ ਨਿਭਾਉਣ ਲਈ ਜਾ ਰਹੇ ਹਨ। ਜਿਸ ਮਗਰੋਂ ਪੁਲਿਸ ਨੇ ਪਰਿਵਾਰ ਨੂੰ ਜਾਣ ਦਿੱਤਾ। ਇਸੇ ਦੌਰਾਨ ਪੁਲਿਸ ਬੇ-ਵਜ੍ਹਾ ਘੁੰਣ ਵਾਲਿਆਂ 'ਤੇ ਸਖ਼ਤੀ ਕੀਤੀ ਅਤੇ ਖੁੱਲ੍ਹੀਆਂ ਦੁਕਾਨਾਂ 'ਤੇ ਮੁਕਦਮਾ ਵੀ ਦਰਜ ਕੀਤਾ ਗਿਆ ਹੈ।