ਪੰਜਾਬ ਕਰਫ਼ਿਊ: ਫਤਿਹਗੜ੍ਹ ਸਾਹਿਬ 'ਚ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਬੈਂਕ - ਫ਼ਤਿਹਗੜ੍ਹ ਸਾਹਿਬ ਵਿੱਚ ਖ਼ੋਲ੍ਹੇ ਗਏ ਬੈਂਕ
ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ 'ਚ ਕਰਫ਼ਿਊ ਚੱਲ ਰਿਹਾ ਹੈ। 22 ਮਾਰਚ ਤੋਂ ਸ਼ੁਰੂ ਹੋਏ ਕਰਫ਼ਿਊ ਨੂੰ 3 ਮਈ ਤੱਕ ਵਧਾ ਦਿੱਤਾ ਗਿਆ। ਇਸ ਦੌਰਾਨ ਲੋਕਾਂ ਨੂੰ ਪੈਸੇ ਲੈਣ ਵਿੱਚ ਕੋਈ ਮੁਸ਼ਕਿਲ ਨਾ ਹੋਵੇ ਜਿਸ ਲਈ ਬੈਂਕਾਂ ਨੂੰ ਖੋਲ੍ਹਿਆ ਗਿਆ ਹੈ। ਇਸ ਮੌਕੇ ਐਸਡੀਐਮ ਦਾ ਕਹਿਣਾ ਸੀ ਕਿ ਕੋਵਿਡ-19 ਦੀਆਂ ਗਾਈਡ ਲਾਈਨਜ਼ ਨੂੰ ਦੇਖਦੇ ਹੋਏ ਬੈਂਕ ਵਾਲਿਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਬੈਂਕਾਂ ਦੇ ਬਾਹਰ 2-2 ਮੀਟਰ ਦੀ ਦੂਰੀ 'ਤੇ ਘੇਰੇ ਬਣਾਏ ਗਏ ਹਨ ਜਿਸ 'ਚ ਖੜ੍ਹ ਹੋ ਕੇ ਲੋਕ ਆਪਣੀ ਵਾਰੀ ਦੀ ਉਡੀਕ ਕਰਦੇ ਹਨ ਤੇ ਬੈਂਕ 'ਚ ਦਾਖ਼ਲ ਹੋਣ ਤੋਂ ਪਹਿਲਾ ਉਨ੍ਹਾਂ ਦੇ ਹੱਥ ਸੈਨੇਟਾਈਜ਼ ਕੀਤੇ ਜਾਂਦੇ ਹਨ। ਉੱਥੇ ਹੀ ਐਸਡੀਐਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਐਮਰਜੈਂਸੀ ਵਿੱਚ ਹੀ ਘਰ ਤੋਂ ਬਾਹਰ ਜਾਣ ਤੇ ਜਿਨ੍ਹਾਂ ਕੋਲ ਪਾਸ ਹੈ, ਉਹ ਹੀ ਆਪਣੇ ਖੇਤਰ ਵਿੱਚ ਕੰਮ ਕਰਨ ਲਈ ਜਾਇਆ ਕਰਨ।