ਲੋਕਾਂ ਨੂੰ ਤਾਲਾਬੰਦੀ ਸਬੰਧੀ ਜਾਗਰੂਕ ਕਰਨ ਲਈ ਮੁੱਖ ਮੰਤਰੀ ਨੇ ਲਿਆ ਟਿਕ ਟਾਕ ਦਾ ਸਹਾਰਾ - ਕੋਰੋਨਾ ਵਾਇਰਸ
ਚੰਡੀਗੜ੍ਹ: ਦੇਸ਼ ਭਰ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਚੱਲਦੇ ਤਾਲਾਬੰਦੀ ਚੱਲ ਰਹੀ ਹੈ, ਉਥੇ ਹੀ ਕੁਝ ਲੋਕ ਅਜੇ ਵੀ ਤਾਲਾਬੰਦੀ ਦਾ ਮਤਲਬ ਨਹੀਂ ਸਮਝ ਪਾ ਰਹੇ ਹਨ। ਨਿਯਮਾਂ ਦੀ ਅਣਦੇਖੀ ਕਰ ਰਹੇ ਲੋਕਾਂ ਨੂੰ ਸਮਝਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਿਕ ਟਾਕ ਸਟਾਰ ਬੱਚੀ ਨੂਰ ਦਾ ਸਹਾਰਾ ਲੈਣਾ ਪਿਆ। ਕੈਪਟਨ ਨੇ ਨੂਰ ਨਾਲ ਮਿਲ ਕੇ ਇੱਕ ਵੀਡੀਓ ਬਣਾਈ ਹੈ। ਵੇਖੋ ਇਹ ਜਾਗਰੂਕ ਕਰਨ ਵਾਲੀ ਖ਼ਾਸ ਵੀਡੀਓ।