ਹਰਿਆਣਾ ਦੀ ਤਰਜ 'ਤੇ ਹੁਣ ਪੰਜਾਬ ਨੂੰ ਹਰ ਸਾਲ ਕਰੋੜਾਂ ਦਾ ਹੋਵੇਗਾ ਲਾਭ: ਵਿੱਤ ਮੰਤਰੀ - ਪੰਜਾਬ ਵਾਟਰ ਅਥਾਰਿਟੀ
ਪੰਜਾਬ ਕੈਬਿਨੇਟ ਦੇ ਵਿੱਚ ਅੱਜ ਚਾਰ ਮਤੇ ਪੇਸ਼ ਕੀਤੇ ਗਏ ਹਨ ਜਿਨ੍ਹਾਂ 'ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚਰਚਾ ਕੀਤੀ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਦੇ ਵਿੱਚ ਚਾਰ ਮੁੱਦਿਆਂ 'ਤੇ ਗੱਲ ਕੀਤੀ ਗਈ ਜਿਨ੍ਹਾਂ ਵਿੱਚੋਂ ਇੱਕ ਮਾਲ ਮਹਿਕਮੇ ਦੇ ਵਿੱਚ 1090 ਪਟਵਾਰੀ ਅਤੇ 37 ਕਾਨੂੰਨਗੋ ਦੀ ਭਰਤੀ ਮਨਜ਼ੂਰ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਪਾਣੀ ਨਾਲ ਪਨਪਣ ਵਾਲੇ ਉਦਯੋਗ ਕਿਸਾਨੀ ਤੋਂ ਇਲਾਵਾ ਹੋਰ ਜਿਨ੍ਹਾਂ ਵੀ ਉਦਯੋਗਾਂ ਦੇ ਵਿੱਚ ਪਾਣੀ ਵਰਤਿਆ ਜਾ ਰਿਹਾ ਉਹ ਚਾਹੇ ਸਾਫਟ ਡ੍ਰਿੰਕ ਬਣਾਉਣ ਵਾਲੀ ਕੰਪਨੀਆਂ ਨੇ ਜਾਂ ਫਿਰ ਕੁਝ ਹੋਰ ਉਨ੍ਹਾਂ ਸਭ ਤੋਂ ਸਾਲਾਨਾ 24 ਕਰੋੜ ਰੁਪਏ ਦੀ ਆਮਦਨ ਪੰਜਾਬ ਸਰਕਾਰ ਨੂੰ ਹੁੰਦੀ ਸੀ ਜਿਸ ਦੇ ਬਿੱਲ ਦੇ ਵਿੱਚ ਸੋਧ ਕਰਕੇ ਉਸ ਨੂੰ ਹਰਿਆਣਾ ਦੀ ਤਰਜ਼ ਤੇ ਲੈਂਦਾ ਗਿਆ ਹੈ ਅਤੇ ਹੁਣ ਉਸ ਨਾਲ ਪੰਜਾਬ ਨੂੰ 300 ਕਰੋੜ ਆਮਦਨ ਹਰ ਸਾਲ ਹੋਇਆ ਕਰੇਗੀ।