ਪੰਜਾਬ ਬਜਟ 2020: ਪ੍ਰੋ ਸ਼ਰਨਜੀਤ ਸਿੰਘ ਢਿੱਲੋਂ ਸਿੱਖਿਆ ਨੀਤੀ ਲਈ ਆਸਵੰਦ - Prof Sharanjeet Singh
ਪਟਿਆਲਾ: ਪੰਜਾਬ ਸਰਕਾਰ 28 ਫਰਵਰੀ ਨੂੰ ਸਾਲ 2020-21 ਲਈ ਬਜਟ ਪੇਸ਼ ਕਰੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਬਾਰੇ ਸੋਚਿਆ ਜਾਵੇ ਅਤੇ ਇੱਥੇ ਦੇ ਵਿਦਿਆਰਥੀ ਇੱਥੇ ਹੀ ਆਪਣੀ ਜੇਬ ਮੁਤਾਬਕ ਵਧੀਆ ਵਿੱਦਿਆ ਲੈ ਕੇ ਆਪਣੇ ਦੇਸ਼ ਵਿੱਚ ਰਹਿ ਕੇ ਹੀ ਆਪਣਾ ਭਵਿੱਖ ਬਣਾ ਸਕਣ, ਨਹੀਂ ਤਾਂ ਜ਼ਿਆਦਾਤਰ ਵਿਦਿਆਰਥੀ ਆਈਲੈਟਸ ਕਰਕੇ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਸੋ ਪੰਜਾਬ ਸਰਕਾਰ ਨੂੰ ਇਸ ਵਿਸ਼ੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਬੇਹੱਦ ਹੀ ਚਿੰਤਾਜਨਕ ਹੈ।