ਪੰਜਾਬ ਬਜਟ 2020: ਸਿਆਸੀ ਇਲਜ਼ਾਮਬਾਜ਼ੀਆਂ ਜਾਰੀ - budget punjab government
ਸੰਗਰੂਰ: 20 ਫਰਵਰੀ ਤੋਂ ਸ਼ੁਰੂ ਹੋਇਆ ਬਜਟ ਇਜਲਾਸ ਹੰਗਾਮਾ ਭਰਪੂਰ ਚੱਲ ਰਿਹਾ ਹੈ। ਬਜਟ ਦੀ ਉਡੀਕ ਹਰ ਵਰਗ ਨੂੰ ਰਹਿੰਦੀ ਹੈ ਪਰ ਸਿਆਸੀ ਪਾਰਟੀਆਂ ਇਸ 'ਤੇ ਵੀ ਸਿਆਸਤ ਹੀ ਖੇਡਦੀਆਂ ਨੇ। ਸੱਤਾ ਧਿਰ ਇੱਕ ਪਾਸੇ ਜਿੱਥੇ ਬਜਟ ਨੂੰ ਲੈ ਕੇ ਆਸ਼ਾਵਾਦੀ ਹੈ ਉਥੇ ਹੀ ਵਿਰੋਧੀ ਪਿਛਲੇ ਵਾਅਦੇ ਪੂਰਾ ਨਾ ਕਰਨ ਨੂੰ ਲੈ ਕੇ ਹੀ ਸਰਕਾਰ ਨੂੰ ਘੇਰ ਰਹੇ ਹਨ। ਵਿਧਾਨ ਸਭਾ 'ਚ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿੱਤ ਮੰਤਰੀ 'ਤੇ ਭਰੋਸਾ ਜਤਾਇਆ ਹੈ ਪਰ ਇਹ ਕਿੰਨਾ ਕਾਰਗਰ ਹੋਵੇਗਾ ਇਹ ਤਾਂ 28 ਫਰਵਰੀ ਨੂੰ ਹੀ ਪਤਾ ਚੱਲੇਗਾ।