ਪੰਜਾਬ ਬਜਟ 2020: ਜਲੰਧਰ ਦੀ ਖੇਡ ਸਨਅਤ ਦੀਆਂ ਆਸਾਂ - Jalandhar sports industry
ਜਲੰਧਰ: 28 ਫਰਵਰੀ ਨੂੰ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਵਿੱਤੀ ਵਰ੍ਹੇ 2020-21 ਲਈ ਪੰਜਾਬ ਦਾ ਬਜਟ ਪੇਸ਼ ਕਰਨਗੇ। ਬਜਟ ਤੋਂ ਹਰ ਵਰਗ ਨੂੰ ਉਮੀਦ ਰਹਿੰਦੀ ਹੈ ਕਿ ਸਰਕਾਰ ਕੋਈ ਅਜਿਹਾ ਐਲਾਨ ਕਰੇਗੀ ਜਿਸ ਨਾਲ ਮਹਿੰਗਾਈ ਤੋਂ ਰਾਹਤ ਮਿਲੇਗੀ। ਜਲੰਧਰ ਦੁਨੀਆਂ 'ਚ ਖੇਡਾਂ ਦੇ ਸਮਾਨ ਲਈ ਜਾਣਿਆ ਜਾਂਦਾ ਹੈ। ਇੱਥੋਂ ਦੀ ਖੇਡ ਸਨਅਤ ਪੰਜਾਬ ਸਰਕਾਰ ਤੋਂ ਕੁਝ ਖ਼ਾਸ ਆਸਵੰਦ ਨਹੀਂ ਹੈ, ਸੋ ਸੂਬਾਈ ਬਜਟ ਸਨਅਤ ਲਈ ਕੀ ਲੈ ਕੇ ਆਉਂਦਾ ਹੈ ਇਹ ਤਾਂ ਸ਼ੁੱਕਰਵਾਰ ਨੂੰ ਹੀ ਪਤਾ ਚੱਲੇਗਾ।