ਪੰਜਾਬ ਬਜਟ 2020: ਕਿਸਾਨਾਂ ਨੂੰ ਕੀ ਨੇ ਉਮੀਦਾਂ? - ਬਜਟ ਪੰਜਾਬ 2020
ਅੰਮ੍ਰਿਤਸਰ: ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ 28 ਫਰਵਰੀ ਨੂੰ ਵਿੱਤੀ ਵਰ੍ਹੇ 2020-21 ਲਈ ਸੂਬੇ ਦਾ ਬਜਟ ਪੇਸ਼ ਕਰਨਗੇ। ਪੰਜਾਬ ਸਰਕਾਰ ਦੇ ਇਸ ਬਜਟ ਤੋਂ ਸੂਬੇ ਦੇ ਅੰਨਦਾਤਾ ਨੂੰ ਕੀ ਉਮੀਦਾਂ ਨੇ, ਇਸ ਬਾਰੇ ਜਦੋਂ ਈਟੀਵੀ ਭਾਰਤ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਕਿਸਾਨ ਸੂਬਾ ਸਰਕਾਰ ਦੀ ਵਾਅਦਾਖ਼ਿਲਾਫ਼ੀ ਤੋਂ ਕਾਫ਼ੀ ਪਰੇਸ਼ਾਨ ਦਿਖਾਈ ਦਿੱਤੇ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਬੰਦ ਕਰ ਦਿੱਤੀਆਂ ਹਨ, ਤੇ ਕਿਸਾਨ ਕਰਜ਼ ਮਾਫ਼ੀ ਦੇ ਦਾਅਵੇ ਵੀ ਖੋਖਲੇ ਹੀ ਹਨ। ਇੰਨਾਂ ਹੀ ਨਹੀਂ, ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਕਿਸਾਨਾਂ ਨੂੰ ਫ਼ਸਲੀ ਚੱਕਰ ਛੱਡਣ ਲਈ ਆਖਦੇ ਨੇ ਪਰ ਸਬਜ਼ੀਆਂ ਦਾ ਮੰਡੀਕਰਨ ਨਾ ਹੋਣ ਕਾਰਨ ਉਨ੍ਹਾਂ ਨੂੰ ਫ਼ਸਲ ਦਾ ਲਾਗਤ ਮੁੱਲ ਵੀ ਨਹੀਂ ਮਿਲ ਪਾਉਂਦਾ।
Last Updated : Feb 24, 2020, 7:44 PM IST