ਪੰਜਾਬ ਭਾਜਪਾ ਇੰਚਾਰਜ ਪ੍ਰਭਾਤ ਝਾਅ ਨੇ CAA 'ਤੇ ਬਹਿਸ ਲਈ ਰਾਹੁਲ ਗਾਂਧੀ ਨੂੰ ਦਿੱਤੀ ਚੁਨੌਤੀ
ਹੁਸ਼ਿਆਰਪੁਰ ਵਿੱਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨਾਲ ਘਰ-ਘਰ ਜਾ ਕੇ ਲੋਕਾਂ ਨੂੰ CAA ਸਬੰਧੀ ਜਾਣਕਾਰੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਸ਼ਹਿਰ ਵਿੱਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਹਿੱਤਾਂ ਲਈ CAA ਲਾਗੂ ਕੀਤਾ ਹੈ | ਝਾਅ ਨੇ ਕਿਹਾ ਕਿ ਸਭ ਤੋਂ ਪਹਿਲਾਂ ਕਾਂਗਰਸ ਨੇ 25 ਨਵੰਬਰ 1947 ਨੂੰ ਸੰਸਦ 'ਚ ਉਕਤ ਕਾਨੂੰਨ ਬਣਾਉਣ ਲਈ ਸੰਕਲਪ ਕੀਤਾ ਸੀ। ਇਸ ਤੋਂ ਬਾਅਦ ਜਦੋਂ ਕੇਂਦਰ 'ਚ ਵਾਜਪਾਈ ਸਰਕਾਰ ਸੀ ਤਾਂ 18 ਦਸੰਬਰ 2007 ਨੂੰ ਸੰਸਦ 'ਚ ਵਿਰੋਧੀ ਨੇਤਾ ਹੋਣ ਦੇ ਨਾਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਉਕਤ ਮੰਗ ਦਾ ਸਮਰਥਨ ਕੀਤਾ ਸੀ। ਇਸ ਦੇ ਨਾਲ ਹੀ ਪ੍ਰਭਾਤ ਕਾਂਗਰਸ ਖ਼ਿਲਾਫ਼ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਰਾਹੁਲ ਗਾਂਧੀ ਤਾਂ ਅੱਜ ਕੱਲ੍ਹ ਮੰਚ 'ਤੇ ਕਿਤੇ ਵੀ ਦਿਖਾਈ ਹੀ ਨਹੀਂ ਦਿੰਦੇ, ਪਰ ਉਹ ਉਨ੍ਹਾਂ ਨੂੰ ਚੁਣੌਤੀ ਦਿੰਦੇ ਹਨ ਕਿ ਐਨ.ਆਰ.ਸੀ. ਤੇ ਸੀ.ਏ.ਏ. 'ਤੇ ਲੋਕਾਂ ਸਾਹਮਣੇ ਮੇਰੇ ਨਾਲ ਮੰਚ 'ਤੇ ਆ ਕੇ ਬਹਿਸ ਕਰਨ। ਇਸ ਤੋਂ ਬਾਅਦ ਜੇ ਲੋਕ ਉਨ੍ਹਾਂ ਦਾ ਸਾਥ ਦਿੰਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣਗੇ। ਜੇਕਰ ਲੋਕ ਉਨ੍ਹਾਂ ਦਾ ਸਾਥ ਦੇਣਗੇ ਤਾਂ ਰਾਹੁਲ ਗਾਂਧੀ ਸਿਆਸਤ ਛੱਡ ਦੇਣ।