ਪੰਜਾਬ ਬੰਦ: ਫਤਹਿਗੜ੍ਹ ਸਾਹਿਬ 'ਚ ਆਵਾਜਾਈ ਪ੍ਰਭਾਵਿਤ, ਬਾਜ਼ਾਰ ਰਹੇ ਬੰਦ - ਰਵਿਦਾਸ ਮੰਦਿਰ ਮਾਮਲਾ
ਦਿੱਲੀ ਵਿੱਚ ਗੁਰੂ ਰਵਿਦਾਸ ਮੰਦਿਰ ਨਾਲ ਕੀਤੀ ਗਈ ਭੰਨ ਤੋੜ ਦੇ ਰੋਸ ਵਜੋਂ ਮੰਗਲਵਾਰ ਨੂੰ ਪੂਰੇ ਸੂਬੇ ਵਿੱਚ ਰਵੀਦਾਸ ਭਾਈਚਾਰੇ ਵੱਲੋਂ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਚੱਲਦੇ ਜ਼ਿਲ੍ਹਾ ਫਤਿਗੜ੍ਹ ਸਾਹਿਬ ਵਿੱਚ ਵੀ ਧਰਨਾ ਲਾਇਆ ਗਿਆ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਮੰਦਿਰ ਨਾਲ ਕੀਤੀ ਗਈ ਭੰਨ ਤੋੜ ਦੇ ਨਾਲ ਰਵੀਦਾਸ ਭਾਈਚਾਰੇ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਜਿਸ ਦੇ ਸਬੰਧ ਵਿੱਚ ਇਹ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਜੇਕਰ ਪ੍ਰਸ਼ਾਸਨ ਕੋਈ ਕਦਮ ਨਹੀਂ ਚੁੱਕਦਾ ਤਾਂ ਰੋਸ ਹੋਰ ਵਧੇਗਾ। ਫਤਹਿਗੜ੍ਹ ਸਾਹਿਬ ਵਿੱਚ ਵੱਖ-ਵੱਖ ਥਾਵਾਂ 'ਤੇ ਰੋਡ ਜਾਮ ਕੀਤੇ ਗਏ ਅਤੇ ਬਜ਼ਾਰ ਵੀ ਬੰਦ ਰਹੇ।