ਜਲੰਧਰ ’ਚ ਕੱਢਿਆ ‘ਪੰਜਾਬ ਜਾਗ੍ਰਿਤੀ ਮਾਰਚ’ - ਮਾਂ-ਬੋਲੀ ਦਿਵਸ
ਜਲੰਧਰ: ਪੰਜਾਬੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਜਾਗ੍ਰਿਤੀ ਮੰਚ ਵੱਲੋਂ ਜਲੰਧਰ ਦੇ ਵਿੱਚ ਪੰਜਾਬ ਜਾਗ੍ਰਿਤੀ ਮਾਰਚ ਕੱਢਿਆ ਗਿਆ। ਕਿਸਾਨੀ ਮੰਗਾਂ ਦੇ ਹੱਕ ਵਿੱਚ ਕੰਪਨੀ ਬਾਗ ਚੌਕ ਤੋਂ ਲੈ ਕੇ ਦੇਸ਼ ਭਗਤ ਯਾਦਗਾਰੀ ਹਾਲ ਤੱਕ ਮਾਰਚ ਕੱਢਿਆ ਗਿਆ। ਪੰਜਾਬੀ ਸਾਹਿਤ ਪ੍ਰਰੇਮੀਆਂ ਤੇ ਕਲਾਕਾਰਾਂ ਨੇ ਇਸ ਮਾਰਚ ਵਿੱਚ ਆਪਣੀ ਹਾਜ਼ਰੀ ਲਵਾਈ। ਮਾਰਚ ਵਿੱਚ ਕਿਸਾਨੀ ਤੇ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਸੁਨੇਹੇ ਦਿੰਦੀਆਂ ਤਖ਼ਤੀਆਂ ਫੜ ਕੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।