ਸਪੀਕਰ ਨੇ ਵਿਧਾਨ ਸਭਾ ਨੂੰ ਕਾਂਗਰਸ ਦੀ ਵਿਧਾਨ ਸਭਾ ਬਣਾਕੇ ਰੱਖ ਦਿੱਤਾ ਹੈ: ਹਰਪਾਲ ਚੀਮਾ - ਆਮ ਆਦਮੀ ਪਾਰਟੀ ਵਿਧਾਇਕ ਹਰਪਾਲ ਚੀਮਾ
ਵਿਸ਼ੇਸ਼ ਇਜਲਾਸ ਦੇ ਦੂਸਰੇ ਦਿਨ ਵੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਂ ਵਾਕਆਉਟ ਕਰਨ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਚੀਮਾ ਨੇ ਕਿਹਾ ਕਿ ਇਸ ਵਿਧਾਨ ਸਭਾ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਂਇੰਦੇ ਲੋਕਾਂ ਦੀ ਗੱਲ ਕਰਦੇ ਹਨ ਪਰ ਸਪੀਕਰ ਨੇ ਵਿਧਾਨ ਸਭਾ ਨੂੰ ਕਾਂਗਰਸ ਦੀ ਵਿਧਾਨ ਸਭਾ ਬਣਾਕੇ ਰੱਖ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਹਰ ਦਿਨ ਦੇ ਇਜਲਾਸ 'ਤੇ 70 ਲੱਖ ਦਾ ਖਰਚਾ ਹੋਣਾ ਹੈ ਤਾਂ ਸੈਸ਼ਨ ਵੀ ਸਹੀ ਤਰੀਕੇ ਨਾਲ ਚੱਲਣਾ ਵੀ ਚਾਹੀਦਾ ਹੈ।