ਕਾਂਗਰਸ ਨੇ ਮੈਨੂੰ ਘਰ ਬੈਠਿਆਂ ਦਿੱਤੀ ਟਿਕਟ- ਬਰਿੰਦਰਮੀਤ ਪਾਹੜਾ - Wave of happiness in Barindermeet Pahra famil
ਗੁਰਦਾਸਪੁਰ: ਪਿਛਲੇ ਦਿਨੀਂ ਕਾਂਗਰਸ ਵੱਲੋਂ ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕਾਂਗਰਸ ਵੱਲੋਂ 86 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸਦੇ ਚੱਲਦੇ ਹੀ ਕਾਂਗਰਸ ਵੱਲੋਂ ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਪਾਹੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਟਿਕਟ ਮਿਲਣ ਨੂੰ ਲੈਕੇ ਪਾਹੜਾ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵੱਲੋਂ ਇੱਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਖੁਸ਼ੀ ਸਾਂਝੀ ਕੀਤੀ ਗਈ ਹੈ। ਇਸ ਮੌਕੇ ਬਰਿੰਦਰਮੀਤ (Barindermeet Pahra) ਨੇ ਕਿਹਾ ਕਿ ਮੈਨੂੰ ਜੋ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਹੈ ਉਹ ਮੇਰੇ ਕੰਮ ਕਰਕੇ ਮੈਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੰਮ ਕਰਨ ਦੀ ਬਦੌਲਤ ਹੀ ਉਨ੍ਹਾਂ ਨੂੰ ਟਿਕਟ ਮੰਗਣ ਦੀ ਲੋੜ ਨਹੀਂ ਪਈ ਉਨ੍ਹਾਂ ਨੂੰ ਘਰ ਬੈਠਿਆਂ ਹੀ ਟਿਕਟ ਮਿਲੀ ਹੈ। ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ 2017 ਵਿਚ ਜਿਸ ਤਰ੍ਹਾਂ ਜਨਤਾ ਨੇ ਮੈਨੂੰ ਵੋਟਾਂ ਪਾ ਕੇ ਜਤਾਇਆ ਸੀ ਹੁਣ ਵੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਨਤਾ ਦੇ ਪਿਆਰ ਦੇ ਨਾਲ ਹੀ ਇਸ ਵਾਰ ਵੀ ਜਿੱਤਾਗਾਂ।