ਆਡੀਓ ਵਾਇਰਲ ਮਾਮਲੇ ’ਚ ਅਕਾਲੀ ਉਮੀਦਵਾਰ ਦਾ ਵੱਡਾ ਬਿਆਨ, ਕਿਹਾ... - ਆਡੀਓ ਵਾਇਰਲ ਮਾਮਲੇ ’ਚ ਅਕਾਲੀ ਉਮੀਦਵਾਰ ਦਾ ਵੱਡਾ ਬਿਆਨ
ਫਾਜ਼ਿਲਕਾ: ਪੰਜਾਬ ਵਿਧਾਸਭਾ ਚੋਣਾਂ 2022 (Punjab Assembly Elections 2022 ) ਨੂੰ ਲੈਕੇ ਸੂਬੇ ਦਾ ਸਿਆਸੀ ਮਾਹੌਲ ਗਰਮਾ ਚੁੱਕਾ ਹੈ। ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇੱਕ ਦੂਜੇ ਉੱਪਰ ਜੰਮਕੇ ਇਲਜ਼ਾਮਬਾਜੀ ਵੀ ਕੀਤੀ ਜਾ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਸੀਟ ਤੇ ਜਿੱਤ ਹਾਸਿਲ ਕੀਤੀ ਜਾ ਸਕੇ। ਅਜਿਹਾ ਹੀ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਬਹਿਸਬਾਜ਼ੀ ਦੀ ਆਡੀਓ ਵਾਇਰਲ ਹੋ ਰਹੀ ਹੈ । ਇਸ ਆਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਮਹਿੰਦਰ ਸਿੰਘ ਅਤੇ ਕਾਂਗਰਸੀ ਆਗੂ ਨਾਲ ਬਹਿਸਬਾਜੀ ਦੀ ਦੱਸਿਆ ਜਾ ਰਿਹਾ ਹੈ। ਇਸ ਬਾਰੇ ਜਦੋਂ ਅਕਾਲੀ ਆਗੂ ਡਾਕਟਰ ਮਹਿੰਦਰ ਕੁਮਾਰ ਰਿਣਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਯੂਪੀ ਤੋਂ ਵਰਕਰ ਕਾਫੀ ਲੰਮੇ ਸਮੇਂ ਤੋਂ ਇੱਥੇ ਰਹਿ ਰਿਹਾ ਹੈ ਜਿਸ ਨੂੰ ਕਾਂਗਰਸੀ ਆਗੂ ਧਮਕਾ ਕੇ ਸ਼ਹਿਰ ਛੱਡਣ ਦੀ ਧਮਕੀ ਦੇ ਰਿਹਾ ਸੀ ਜਿਸ ਨੂੰ ਮੈਂ ਫੋਨ ਕਰਕੇ ਸਮਝਾਇਆ ਸੀ ਕਿ ਜੇ ਚੋਣ ਲੜਨੀ ਹੈ ਤਾਂ ਵੋਟਾਂ ਨਾਲ ਲੜੋ ਨਾ ਕਿ ਆਹਮਣੇ ਸਾਹਮਣੇ ਹੋ ਕੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਮੇਰੇ ਕਿਸੇ ਵਰਕਰ ਨਾਲ ਕੋਈ ਧੱਕਾ ਕਰੇਗਾ ਤਾਂ ਮੈਂ ਉਸ ਦਾ ਜਵਾਬ ਜ਼ਰੂਰ ਦੇਵਾਂਗਾ।