CM ਚਿਹਰੇ ਦੇ ਐਲਾਨ ਤੋਂ ਪਹਿਲਾਂ ਪ੍ਰਤਾਪ ਬਾਜਵਾ ਦੀ ਕਾਂਗਰਸ ਨੂੰ ਨਸੀਹਤ ! - ਪ੍ਰਤਾਪ ਬਾਜਵਾ ਦੀ ਕਾਂਗਰਸ ਨੂੰ ਨਸੀਹਤ
ਗੁਰਦਾਸਪੁਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਤਸ ਗਰਮਾ ਚੁੱਕੀ ਹੈ। ਗੁਰਦਾਸਪੁਰ ਦੇ ਕਾਦੀਆਂ ਵਿਧਾਨਸਭਾ ਹਲਕਾ ਤੋਂ ਪ੍ਰਤਾਪ ਸਿੰਘ ਬਾਜਵਾ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ। ਉਨ੍ਹਾਂ ਵੱਲੋਂ ਪਿੰਡ ਪਿੰਡ ਜਾ ਕੇ ਹਲਕੇ ਦੇ ਲੋਕਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਜਿੱਤ ਹਾਸਿਲ ਕੀਤੀ ਜਾ ਸਕੇ। ਇਸ ਮੌਕੇ ਬਾਜਵਾ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਦੇ ਸਾਰੇ ਸਾਂਸਦਾਂ ’ਚੋਂ ਉਨ੍ਹਾਂ ਨੂੰ ਚੋਣ ਲੜਨ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਸ ਲਈ ਉਹ ਕਾਈਕਮਾਨ ਦੇ ਧੰਨਵਾਦੀ ਹਨ। ਇਸ ਦੌਰਾਨ ਬਾਜਵਾ ਨੇ ਆਪਣਾ ਨਾਮ ਲਏ ਬਿਨਾਂ ਇਹ ਕਿਹਾ ਕਿ ਲੋਕ ਅੱਜ ਇਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਇਸ ਇਲਾਕੇ ਦੇ ਨੁਮਾਇੰਦੇ ਨੂੰ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਮਿਲੇ ਅਤੇ ਪਾਰਟੀ ਨੂੰ ਵੀ ਚਾਹੀਦਾ ਹੈ ਕਿ ਹਰ ਪੱਖ ਤੋਂ ਸਹੀ ਆਗੂ ਨੂੰ ਅੱਗੇ ਲਿਆਂਦਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ’ਚ ਕਾਂਗਰਸ ਪਾਰਟੀ ਪੰਜਾਬ ਲਈ ਆਪਣਾ ਚੋਣ ਮੈਨੀਫੇਸਟੋ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਨੂੰ ਵੱਖ ਵੱਖ ਹਿੱਸਿਆਂ ਵਿੱਚ ਪੇਸ਼ ਕੀਤਾ ਜਾਵੇਗਾ। ਬਾਜਵਾ ਨੇ ਦੱਸਿਆ ਕਿ ਪੂਰਾ ਮੈਨੀਫੈਸਟੋ ਆਉਣ ਵਾਲੇ 7 ਦਿਨਾਂ ’ਚ ਲੋਕਾਂ ਸਾਹਮਣੇ ਪੇਸ਼ ਹੋਵੇਗਾ।