ਪੰਜਾਬ

punjab

ETV Bharat / videos

ਪੰਜਾਬ ਦੇ ਲੋਕਾਂ ਨੇ ਗਰੀਬ ਘਰ ਦੇ CM ਦੀ ਕੀਤੀ ਸੀ ਮੰਗ-ਰਾਹੁਲ ਗਾਂਧੀ

By

Published : Feb 6, 2022, 6:09 PM IST

ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 ਦੇ ਚੱਲਦੇ ਰਾਹੁਲ ਗਾਂਧੀ ਵੱਲੋਂ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਚਰਨਜੀਤ ਚੰਨੀ ਨੂੰ ਸੀਐਮ ਚਿਹਰਾ ਐਲਾਨਿਆ ਗਿਆ ਹੈ। ਸੀਐਮ ਚਿਹਰੇ ਦੇ ਐਲਾਨ ਮੌਕੇ ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਸੀਐਮ ਚਿਹਰਾ ਚੁਣਨਾ ਮੁਸ਼ਕਿਲ ਸੀ ਪਰ ਪੰਜਾਬ ਦੇ ਲੋਕਾਂ ਨੇ ਚੁਣਨਾ ਸੌਖਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਸੀਂ ਸੀਐਮ ਚਿਹਰੇ ਦੇ ਲਈ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣੀ ਹੈ ਅਤੇ ਪੰਜਾਬ ਦੇ ਲੋਕਾਂ ਦਾ ਹੀ ਇਹ ਫੈਸਲਾ ਹੈ। ਰਾਹੁਲ ਗਾਂਧੀ ਨੇ ਕਿਹਾ ਇਸ ਫੈਸਲੇ ਦੇ ਲਈ ਪੰਜਾਬ ਦੇ ਲੋਕਾਂ ਤੋਂ ਇਲਾਵਾ ਕਾਂਗਰਸੀ ਵਰਕਰ ਅਤੇ ਸਕਰੀਨਿੰਗ ਕਮੇਟੀ ਤੋਂ ਵੀ ਪੁੱਛਿਆ ਗਿਆ ਸੀ ਜਿਸ ਤੋਂ ਬਾਅਦ ਫੈਸਲਾ ਇਹ ਹੋਇਆ ਕਿ ਪੰਜਾਬ ਦੇ ਲੋਕ ਗਰੀਬ ਘਰ ਦਾ ਸੀਐਮ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੇ ਨਾਮ ਮੈਂ ਵੀ ਸਹਿਮਤ ਹਾਂ।

ABOUT THE AUTHOR

...view details