ਪੰਜਾਬ

punjab

ਪੁਨੀਤ ਸ਼ੁਕਲਾ ਨੂੰ ਕੰਟੋਨਮੈਂਟ ਬੋਰਡ ਦਾ ਸਿਵਲ ਮੈਂਬਰ ਬਣਾਇਆ

By

Published : Dec 6, 2021, 10:40 PM IST

Published : Dec 6, 2021, 10:40 PM IST

ਜਲੰਧਰ: ਜਲੰਧਰ ਕੈਂਟ ਵਿਖੇ ਪੁਨੀਤ ਸ਼ੁਕਲਾ ਨੂੰ ਜਲੰਧਰ ਕੈਂਟ ਕੰਟੋਨਮੈਂਟ ਬੋਹੜ ਦਾ ਸਿਵਲ ਮੈਂਬਰ ਬਣਾਇਆ ਗਿਆ। ਜਿਸ ਵਿੱਚ ਕਿ ਮੁੱਖ ਤੌਰ 'ਤੇ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਤੇ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਅਤੇ ਭਾਜਪਾ ਵਿੱਚ ਸ਼ਾਮਿਲ ਹੋਏ ਸਰਬਜੀਤ ਸਿੰਘ ਮੱਕੜ ਨੇ ਪੁਨੀਤ ਸ਼ੁਕਲਾ ਦਾ ਮੂੰਹ ਮਿੱਠਾ ਕਰਾਕੇ ਉਨ੍ਹਾਂ ਨੂੰ ਇਸ ਪਦ ਦੀਆਂ ਤਹਿ ਦਿਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਪੁਨੀਤ ਸ਼ੁਕਲਾ ਵੱਲੋਂ ਕਿਹਾ ਗਿਆ ਹੈ ਕਿ ਜੋ ਬੀਜੇਪੀ ਦੇ ਆਗੂਆਂ ਅਤੇ ਸੀਨੀਅਰ ਨੇਤਾਵਾਂ ਵੱਲੋਂ ਉਨ੍ਹਾਂ ਨੂੰ ਜੋ ਮਾਣ ਬਖਸ਼ਿਆ ਗਿਆ ਹੈ। ਉਸ ਤੋਂ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਜੋ ਉਨ੍ਹਾਂ ਨੂੰ ਕੇਂਦਰੀ ਰੱਖਿਆ ਮੰਤਰੀ ਵੱਲੋਂ ਜਲੰਧਰ ਕੈਂਟ ਕੰਟੋਨਮੈਂਟ ਬੋਹੜ ਦਾ ਸਿਵਲ ਮੈਂਬਰ ਬਣਾਇਆ ਗਿਆ ਹੈ। ਉਸ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਨੂੰ ਜੋ ਪਦ ਸੌਂਪਿਆ ਗਿਆ ਹੈ। ਉਸ ਪਦ 'ਤੇ ਉਹ ਆਪਣੀ ਤਹਿ ਦਿਲੋਂ ਇਮਾਨਦਾਰੀ ਪੂਰੀ ਲਗਨ ਦੇ ਨਾਲ ਸੇਵਾ ਕਰਨਗੇ ਅਤੇ ਜਲੰਧਰ ਕੈਂਟ ਵਿਖੇ ਉਹ ਜਲੰਧਰ ਕੈਂਟ ਦੇ ਨਿਵਾਸੀਆਂ ਦੇ ਨਾਲ ਹਰ ਪੱਖੋਂ ਖੜ੍ਹੇ ਹਨ।

ABOUT THE AUTHOR

...view details