13 ਮਾਰਚ ਤੱਕ ਪਨਬਸ ਕਰਮਚਾਰੀ ਹੜਤਾਲ ’ਤੇ, ਭਲਕੇ ਮੋਤੀ ਮਹਿਲ ਦਾ ਕਰਨਗੇ ਘੇਰਾਓ - ਮੋਤੀ ਮਹਿਲ ਦਾ ਘੇਰਾਓ ਕੀਤਾ ਜਾਵੇਗਾ
ਆਪਣੀਆਂ ਮੰਗਾਂ ਨੂੰ ਲੈ ਕੇ ਪਨਬਸ ਦੇ ਕਰਚਾਰੀ 3 ਦਿਨਾਂ ਦੀ ਹੜਤਾਲ ਤੇ ਬੈਠ ਚੁੱਕੇ ਹਨ। ਜਿਸ ਦੇ ਚੱਲਦੇ ਪੰਜਾਬ ਦੇ 18 ਡੀਪੂ ਦੀਆਂ ਪਨਬਸਾਂ ਦਾ ਚੱਕਾ ਜਾਮ ਹੋ ਗਿਆ ਹੈ। ਭਲਕੇ ਉਨ੍ਹਾਂ ਵੱਲੋਂ ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘੇਰਾਓ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬ ਦੇ 18 ਡਿਪੂਆਂ ਦੇ ਕਰਮਚਾਰੀਆਂ ਦੇ ਨਾਲ ਪੰਜਾਬ ਦੇ ਸਾਰੇ ਵਿਭਾਗਾਂ ਦੇ ਕੱਚੇ ਕਰਮਚਾਰੀ ਪਹੁੰਚਣਗੇ। ਕਰਚਾਰੀਆਂ ਦਾ ਕਹਿਣਾ ਹੈ ਕਿ ਅਜੇ ਇਹ ਹੜਤਾਲ 3 ਦਿਨਾਂ ਦੀ ਹੈ ਪਰ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਉਹ ਇਸ ਸੰਘਰਸ਼ ਨੂੰ ਅੱਗੇ ਵੀ ਵਧਾ ਸਕਦੇ ਹਨ।