ਆਪਣੀ ਮੰਗਾਂ ਨੂੰ ਲੈ ਕੇ ਪਨਬੱਸ ਮੁਲਾਜ਼ਮਾਂ ਨੇ ਕੱਢੀ ਰੈਲੀ - ਪਨਬੱਸ ਮੁਲਾਜ਼ਮਾਂ ਨੇ ਕੱਢੀ ਰੈਲੀ
ਜਲੰਧਰ: ਬੱਸ ਅੱਡੇ ਵਿਖੇ ਅੱਜ ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਅਤੇ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਅਤੇ ਪੰਜਾਬ ਰੋਡਵੇਜ਼ ਕਰਮਚਾਰੀ ਦਲ ਨੇ ਰੋਸ ਮਾਰਚ ਕੱਢਿਆ। ਪਨਬੱਸ ਕੰਡਕਟਰ ਯੂਨੀਅਨ ਵਰਕਰ ਦੇ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੱਢ ਰੈਲੀ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਕਿਹਾ ਕਿ ਪੰਜਾਬ ਸਰਕਾਰ ਰੋਡਵੇਜ਼ ਦੀਆਂ ਬੱਸਾਂ ਨੂੰ ਪੀਆਰਟੀਸੀ ਵਿੱਚ ਮਰਜ ਕਰ ਰਹੀ ਹੈ, ਸਰਕਾਰ ਉਸ ਨੂੰ ਰੱਦ ਕਰੇ ਅਤੇ ਠੇਕੇ ਉੱਤੇ ਰੱਖੇ ਹੋਏ ਮੁਲਾਜ਼ਮਾਂ ਨੂੰ ਰੋਡਵੇਜ਼ ਵਿਭਾਗ ਵਿਭਾਗ ਵੱਲੋਂ ਪੱਕਾ ਕੀਤਾ ਜਾਵੇ। ਜਿਨ੍ਹਾਂ ਬੱਸਾਂ ਦਾ ਕਰਜ਼ਾ ਉੱਤਰ ਗਿਆ ਹੈ ਉਨ੍ਹਾਂ ਬੱਸਾਂ ਨੂੰ ਰੋਡਵੇਜ਼ ਦੀਆਂ ਬੱਸਾਂ ਵਿੱਚ ਮਰਜ ਕੀਤਾ ਜਾਵੇ।