ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਬੱਸ ਸਟੈਂਡ ਚਾਰ ਘੰਟੇ ਲਈ ਬੰਦ ਕਰ ਕੀਤਾ ਪ੍ਰਦਰਸ਼ਨ - PUNBUS
ਅੰਮ੍ਰਿਤਸਰ: ਪਨਬੱਸ (PUNBUS) ਤੇ ਪੀਆਰਟੀਸੀ (PRTC) ਦੇ ਕੱਚੇ ਮੁਲਾਜ਼ਮਾਂ (CONTRACT EMPOLYEES) ਵੱਲੋਂ ਅੱਜ ਬੱਸ ਸਟੈਂਡ ਚਾਰ ਘੰਟੇ ਲਈ ਬੰਦ ਕਰਕੇ ਮੁਜਾਹਰਾ ਕੀਤਾ ਗਿਆ। ਚਾਰ ਘੰਟੇ ਲਈ ਬੱਸ ਮੁਲਾਜਮਾਂ ਨੇ ਬੱਸ ਸਟੈਂਡ ਅੰਦਰ ਰੋਸ ਪ੍ਰਦਰਸ਼ਨ (PROTEST) ਕੀਤਾ। ਉਨ੍ਹਾਂ ਕਿਹਾ ਕਿ ਕੱਲ੍ਹ ਦੀ ਜਿਹੜੀ ਮੁੱਖ ਮੰਤਰੀ ਦੀ ਸਾਡੇ ਨਾਲ ਮੀਟਿੰਗ ਵੀ ਬੇਸਿੱਟਾ ਨਿਕਲੀ, ਜਿਸ ਦੇ ਚਲਦੇ ਅੱਜ ਅਸੀਂ ਚਾਰ ਘੰਟੇ ਲਈ ਬੱਸ ਸਟੈਂਡ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਵੀ ਮੁਜਾਹਰਾ ਕੀਤਾ ਜਾ ਰਿਹਾ ਹੈ।