ਪਨਬਸ ਤੇ ਪੈਪਸੂ ਰੋਡਵੇਜ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ - ਪਹਿਲੀ ਕੈਬਨਿਟ ਮੀਟਿੰਗ
ਪਟਿਆਲਾ: ਪਨਬਸ ਤੇ ਪੈਪਸੂ ਰੋਡਵੇਜ (PUNBUS and Pepsu Roadways) ਦੇ ਕੱਚੇ ਮੁਲਾਜ਼ਮ ਵੱਲੋਂ ਰੈਗੂਲਰ (Regular) ਹੋਣ ਦੀ ਮੰਗ ਨੂੰ ਲੈਕੇ ਅਣਮਿੱਥੇ ਸਮੇਂ ਲਈ ਹੜਤਾਲ (Strike) ਕੀਤੀ ਗਈ ਹੈ। ਇਨ੍ਹਾਂ ਮੁਲਾਜ਼ਮਾਂ ਦੇ ਹੱਕ ਵਿੱਚ ਉਤਰੀਆ ਕਿਸਾਨ ਜਥੇਬੰਦੀਆ ਵੱਲੋਂ ਵੀ ਹਾ ਦਾ ਨਾਅਰਾ ਮਾਰਿਆ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੁਲਦੀਪ ਮੋਮੀ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ (Assembly elections) ਵਿੱਚ ਕਾਂਗਰਸ ਪਾਰਟੀ (Congress Party) ਵੱਲੋਂ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ‘ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਪਰ ਸਰਕਾਰ ਦੇ ਪੌਣੇ 5 ਸਾਲ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਵੱਲੋਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਗਿਆ।