ਪਨਬੱਸ ਮੁਲਾਜ਼ਮਾਂ ਦੀ ਕੈਬਿਨੇਟ ਮੰਤਰੀ ਨਾਲ ਮੀਟਿੰਗ ਰਹੀ ਬੇਅਸਰ - ਪਨਬੱਸ ਮੁਲਾਜ਼ਮਾਂ
ਪਨਬੱਸ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਹੈ ਜਿਸ ਤਹਿਤ ਮੁਲਾਜ਼ਮਾਂ ਨੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਮੀਟਿੰਗ ਕੀਤੀ। ਇਸ ਬਾਰੇ ਪਨਬੱਸ ਵਰਕਰ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਦਿਨੀਂ ਤਨਖ਼ਾਹਾਂ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਮੀਟਿੰਗ ਕੀਤੀ ਗਈ ਸੀ ਤੇ ਅੱਜ ਅਸੀਂ ਨਵੇਂ ਠੇਕੇਦਾਰ ਦੀ ਭਰਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਨਵਾਂ ਠੇਕੇਦਾਰ ਰੱਖਣ ਨਾਲ 8 ਕਰੋੜ ਦਾ ਵਾਧੂ ਬੋਝ ਪੈਂਦਾ ਹੈ, ਇਸ ਕਰਕੇ ਸਾਨੂੰ ਨਵੇਂ ਠੇਕੇਦਾਰ ਦੀ ਭਰਤੀ ਮਨਜੂਰ ਨਹੀਂ ਹੈ। ਦੱਸ ਦਈਏ, ਮੁਲਾਜ਼ਮਾਂ ਵੱਲੋਂ ਟਰਾਂਸਪੋਰਟ ਮੰਤਰੀ ਨਾਲ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਪਰ ਕੋਈ ਹੱਲ ਨਾ ਨਿਕਲਣ 'ਤੇ ਸੋਮਵਾਰ ਮੁੜ ਮੀਟਿੰਗ ਰੱਖੀ ਗਈ ਹੈ।