ਸਹੂਲਤਾਂ ਤੋਂ ਵਾਂਝੇ ਲੋਕਾਂ ਦੀ ਪੁੱਡਾ ਨਹੀਂ ਲੈ ਰਿਹਾ ਸਾਰ - Patiala news
ਪਟਿਆਲਾ: ਪੁੱਡਾ ਐਨਕਲੇਵ ਵੈਲਫੇਅਰ ਸੁਸਾਇਟੀ ਪਟਿਆਲਾ ਵੱਲੋਂ ਐਤਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ, ਇਸ ਦੌਰਾਨ ਸੁਸਇਟੀ ਦੇ ਪ੍ਰਧਾਨ ਪ੍ਰਭਲੀਨ ਸਿੰਘ ਨੇ ਕਿਹਾ ਕਿ ਪੁੱਡਾ ਉਨ੍ਹਾਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਬਿਜਲੀ ਦੀ ਕੋਈ ਵਿਵਸਥਾ ਨਹੀਂ ਹੈ ਤੇ ਸਟ੍ਰੀਟ ਲਾਈਟਾਂ ਵੀ ਖਰਾਬ ਪਈਆਂ ਹਨ। ਉਨ੍ਹਾਂ ਦੱਸਿਆ ਕਿ ਪੁੱਡਾ 'ਤੇ ਵਿਸ਼ਵਾਸ ਕਰਕੇ ਉਨ੍ਹਾਂ ਨੇ 2015 ਵਿੱਚ ਇਹ ਪਲਾਟ ਮਹਿੰਗੇ ਭਾਅ ਖ਼ਰੀਦੇ ਸਨ ਪਰ ਫਿਰ ਵੀ ਪੁੱਡਾ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਦੇ ਰਿਹਾ।