ਲਾਕਡਾਊਨ ਦੇ ਪਹਿਲੇ ਦਿਨ ਲੋਕਾਂ ਵੱਲੋਂ ਕੀਤਾ ਗਿਆ ਸਹਿਯੋਗ - ਰੂਪਨਗਰ
ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲੋਕਡਾਊਨ ਦਾ ਫ਼ੈਸਲਾ ਲਿਆ ਗਿਆ। ਸ਼ਾਮ ਛੇ ਵੱਜੇ ਤੋਂ ਲੈ ਕੇ ਸਵੇਰੇ ਪੰਜ ਵੱਜੇ ਤੱਕ ਲੋਕਡਾਊਨ ਦਾ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ। ਜਿਸ ਬਾਬਤ ਰੋਪੜ ਦੇ ਵਿੱਚ ਵੀ ਇਸ ਫ਼ੈਸਲੇ ਦਾ ਅਸਰ ਮੁਕੰਮਲ ਦਿਖਾਈ ਦਿੱਤਾ। ਲਾਕਡਾਊਨ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਦਿੱਤੇ ਹੋਏ ਸਮੇਂ ਮੁਤਾਬਕ ਬੰਦ ਕਰ ਲਿਆ ਗਿਆ। ਇਸ ਮੌਕੇ ਉੱਤੇ ਪੰਜਾਬ ਪੁਲਿਸ ਵੀ ਚੁਸਤੀ ਦਿਖਾਈ ਦਿੱਤੀ ਜਿੱਥੇ ਪੰਜਾਬ ਪੁਲਸ ਦੀਆਂ ਵੱਖ ਵੱਖ ਟੀਮਾਂ ਸ਼ਹਿਰ ਦੇ ਵਿਚ ਲਾਕਡਾਊਨ ਦੇ ਮੱਦੇਨਜ਼ਰ ਗਸ਼ਤ ਕਰਦੀਆਂ ਦਿਖਾਈ ਦਿੱਤੀਆਂ।