ਬੀ.ਐੱਸ.ਐੱਫ ਵਾਲੇ ਮਸਲੇ 'ਤੇ ਲੋਕਾਂ ਦੀ ਪ੍ਰਤੀਕਿਰਿਆ - ਬੀ ਐੱਸ ਐੱਫ
ਫਿਰੋਜ਼ਪੁਰ:ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਬੀ ਐੱਸ ਐੱਫ ਨੂੰ ਦਿੱਤੇ 50 ਕਿਲੋਮੀਟਰ ਦੇ ਅਧਿਕਾਰ ਸਬੰਧੀ ਫਿਰੋਜ਼ਪੁਰ ਤੋਂ ਆਮ ਲੋਕਾਂ ਨਾਲ ਗੱਲ ਬਾਤ ਕੀਤੀ। ਲੋਕਾਂ ਦੱਸਿਆ ਕਿ ਇਹ ਕੇਂਦਰ ਸਰਕਾਰ ਦਾ ਫੈਸਲਾ ਬਿਲਕੁਲ ਗ਼ਲਤ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਬੀ ਐੱਸ ਐੱਫ ਤੇ ਵੀ ਬੋਝ ਪਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਕੇਂਦਰ ਸਰਕਾਰ ਨੇ ਕਈ ਸਰਹੱਦੀ ਸੂਬਿਆਂ ਵਿੱਚ ਬੀ ਐਸ ਐਫ ਦਾ ਅਧਿਕਾਰ ਖੇਤਰ 15 ਤੋਂ 50 ਕਿਲੋਮੀਟਰ ਦਾ ਕਰ ਦਿੱਤਾ ਹੈ। ਜਿਸ ਤੇ ਪੰਜਾਬ ਵਿਚ ਕਾਫੀ ਸਿਆਸਤ ਗਰਮਾ ਗਈ ਹੈ।